Friday, 1 January 2021

ਪਾਠ-2 ਪ੍ਰਿਥਵੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

0 comments

ਪਾਠ-2 ਪ੍ਰਿਥਵੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

 

ਪ੍ਰਸ਼ਨ-1-ਧਰਤੀ ਦੇ ਕਿੰਨੇ ਖੋਲ ਪਰਤਾਂ) ਹਨ? ਇਹਨਾਂ ਦੇ ਨਾਂ ਦੱਸੋ

ਉੱਤਰ- ਧਰਤੀ ਦੇ ਤਿੰਨ ਖੋਲ ਹਨ- ਪੇਪੜੀ ( ਸਿਆਲ), ਮੈਂਟਲ (ਮਾਂ), ਕੋਰ (ਨਾਈ)


 

ਪ੍ਰਸ਼ਨ-2. ਧਰਤੀ ਤੇ ਕਿੰਨੇ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ?

ਉੱਤਰ ਧਰਤੀ ਤੇ ਤਿੰਨ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ- ਅਗਨੀ ਚੱਟਾਨਾਂ , ਤਲਛੱਟੀ ਜਾਂ ਤਹਿਦਾਰ ਚੱਟਾਨਾਂ ਅਤੇ ਰੂਪਾਂਤਰਿਤ ਚੱਟਾਨਾਂ

 

ਪ੍ਰਸ਼ਨ-3. ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ।

ਉੱਤਰ- ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਵੱਲ 2900 ਕਿਲੋਮੀਟਰ ਦੀ ਦੂਰੀ ਤੱਕ ਮੈਂਟਲ ਭਾਗ ਹੈ। ਇਸ ਭਾਗ ਵਿੱਚ ਸਿਲੀਕਾਨ (S ਅਤੇ ਮੈਗਨੀਸ਼ੀਅਮ (ME) ਦੇ ਤੱਤ ਜਿਆਦਾ ਮਾਤਰਾ ਵਿੱਚ ਹੋਣ ਕਾਰਨ ਇਸਨੂੰ ਸੀਮਾ (SIMA) ਕਹਿੰਦੇ ਹਨ।

 

ਪ੍ਰਸ਼ਨ-4. ਧਰਤੀ ਦੀ ਸਿਆਲ ਪਰਤ ਨੂੰ ਇਸ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ?

ਉੱਤਰ- ਧਰਤੀ ਦੀ ਸਿਆਲ ਪਰਤ ਵਿੱਚ ਸਿਲੀਕਾਨ (S) ਅਤੇ ਐਲੂਮੀਨੀਅਮ (AL) ਤੱਤਾਂ ਦੀ ਬਹੁਤਾਤ ਹੈ ਇਸ ਲਈ ਇਸ ਨੂੰ Sl+AL= SIAL ਕਿਹਾ ਜਾਂਦਾ ਹੈ

 

ਪ੍ਰਸ਼ਨ-5. ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ ? ਇਹ ਕਿਹੜੇ ਕਿਹੜੇ ਤੱਤਾਂ ਦਾ ਬਣਿਆ ਹੋਇਆ ਹੈ ?

ਉੱਤਰ- ਧਰਤੀ ਦੇ ਉੱਪਰਲੇ ਭਾਗ ਨੂੰ ਨਾਈਫ (NIE) ਕਹਿੰਦੇ ਹਨ |ਇਹ ਨਿੱਕਲ (N) ਅਤੇ ਲੋਹੇ (Fe) ਤੋਂ ਬਣਿਆ ਹੋਇਆ ਹੈ।

 

ਪ੍ਰਸ਼ਨ-6. ਧਰਤੀ ਨੂੰ ਭੋ-ਖੁਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?

ਉੱਤਰ- 1. ਵੱਧ ਤੋਂ ਵੱਧ ਦਰਖਤ ਲਗਾ ਕੇ

2. ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ

3. ਖੁੱਲੇ ਵਿੱਚ ਪਸ਼ੂ ਚਰਾਉਣਾ ਘਟਾ ਕੇ

 

 

 

ਪ੍ਰਸ਼ਨ-7 ਅਗਨੀ ਚੱਟਾਨਾਂ ਕਿਸਨੂੰ ਆਖਦੇ ਹਨ ਇਹ ਕਿੰਨੇ ਪ੍ਰਕਾਰ ਦੀਆਂ ਹਨ?

ਉੱਤਰ- ਜਦੋਂ ਧਰਤੀ ਦੇ ਅੰਦਰੋਂ ਅਤਿਅੰਤ ਗਰਮ ਅਤੇ ਤਰਲ ਲਾਵਾ ਨਿੱਕਲਦਾ ਹੈ ਤਾਂ ਉਹ ਠੰਢਾ ਹੋ ਕੇ ਠੋਸ ਹੋ ਜਾਂਦਾ ਹੈ ਇਸ ਨੂੰ ਮੈਗਮਾਂ ਕਹਿੰਦੇ ਹਨ, ਤਾਂ ਇਸ ਨਾਲ ਅਗਨੀ ਚੱਟਾਨਾਂ ਬਣਦੀਆਂ ਹਨ। ਇਹ ਦੋ ਪ੍ਰਕਾਰ ਦੀਆਂ ਹਨ-

1. ਅੰਤਰਵੇਧੀ

2. ਬਾਹਰਵੇਧੀ ਜਦੋਂ ਲਾਵਾ ਧਰਤੀ ਦੇ ਅੰਦਰ ਹੀ ਠੰਢਾ ਹੋ ਜਾਂਦਾ ਹੈ ਥਾਂ ਅੰਤਰਵੇਧੀ ਅਤੇ ਜਦੋਂ ਧਰਤੀ ਦੇ ਬਾਹਰ ਕੇ ਠੰਢਾ ਹੁੰਦਾ ਹੈ ਤਾਂ ਬਾਹਰਵੇਧੀ ਚੱਟਾਨਾਂ ਬਣਦੀਆਂ ਹਨ।

 

ਪ੍ਰਸ਼ਨ-8. ਤਹਿਦਾਰ ਜਾਂ ਤਲਛੱਟੀ ਚੱਟਾਨਾਂ ਕਿਸ ਨੂੰ ਆਖਦੇ ਹਨ?

ਉੱਤਰ- ਇਹ ਚੱਟਾਨਾਂ ਵਹਿੰਦਾ ਪਾਣੀ ਜਾਂ ਹਵਾ ਦੁਆਰਾ ਲਿਆਂਦੀ ਸਮੱਗਰੀ ਦੇ ਨੀਵੀਆਂ ਥਾਵਾਂ ਤੇ ਜਮਾਂ ਹੋਣ ਨਾਲ ਬਣਦੀਆਂ ਹਨ। ਇਹ ਤਹਿਆਂ ਦੇ ਰੂਪ ਲੱਖਾਂ ਸਾਲਾਂ ਵਿੱਚ ਬਣਦੀਆਂ ਹਨ।

 

ਪ੍ਰਸ਼ਨ- 9. ਰੂਪਾਂਤਰਿਤ ਚੱਟਾਨਾਂ ਬਾਰੇ ਲਿਖੋ ਅਤੇ ਇਹਨਾਂ ਦੀਆਂ ਉਦਾਹਰਨਾਂ ਦਿਓ

ਉੱਤਰ- ਜਦੋਂ ਧਰਤੀ ਦੇ ਤਾਪ ਜਾਂ ਦਬਾਓ ਕਾਰਨ ਅਗਨੀ ਅਤੇ ਤਹਿਦਾਰ ਚੱਟਾਨਾਂ ਦਾ ਰੂਪ ਬਦਲ ਜਾਂਦਾ ਹੈ ਤਾਂ ਇਹਨਾਂ ਨੂੰ ਰੂਪਾਂਤਰਿਤ ਚੱਟਾਨਾਂ

ਕਿਹਾ ਜਾਂਦਾ ਹੈ ਜਿਵੇ ਸਲੇਟ, ਕੋਲਾ ਆਦਿ

 

ਪ੍ਰਸ਼ਨ-10 ਧਰਤੀ ਵਿੱਚ ਮਿਲਣ ਵਾਲੇ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ।

ਉੱਤਰ- 1. ਧਾਤਵੀਂ ਖਣਿਜ -ਇਹਨਾਂ ਖਣਿਜਾਂ ਵਿੱਚ ਧਾਤੂ ਦੇ ਅੰਸ਼ ਹੁੰਦੇ ਹਨ ਜਿਵੇਂ ਲੋਹਾ, ਤਾਂਬਾ, ਸੋਨਾ, ਚਾਂਦੀ ਆਦਿ

2. ਅਧਾਤਵੀਂ ਖਣਿਜ- ਇਹਨਾਂ ਖਣਿਜਾਂ ਵਿੱਚ ਧਾਤੂ ਦੇ ਅੰਸ਼ ਨਹੀਂ ਹੁੰਦੇ।ਜਿਵੇਂ ਸਲਫਰ, ਗੰਧਕ ਆਦਿ

3. ਸ਼ਕਤੀ ਖਣਿਜ -ਇਹਨਾਂ ਸਾਧਨਾਂ ਨਾਲ ਬਾਲਣ ਸ਼ਕਤੀ ਅਤੇ ਊਰਜਾ ਪ੍ਰਾਪਤ ਹੁੰਦੀ ਹੈ ਜਿਵੇਂ ਕੋਲਾ, ਪੈਟਰੋਲ, ਕੁਦਰਤੀ ਗੈਸ

 

ਪ੍ਰਸ਼ਨ- 11. ਅਬਰਕ ਕਿਸ ਪ੍ਰਕਾਰ ਦਾ ਖਣਿਜ ਹੈ ? ਇਹ ਕਿਹੜੇ ਕੰਮ ਆਉਂਦਾ ਹੈ ?

ਉੱਤਰ- ਅਬਰਕ ਇੱਕ ਅਧਾਤਵੀਂ ਖਣਿਜ ਹੈ ਇਹ ਬਿਜਲੀ ਦਾ ਸਮਾਨ, ਰੰਗ ਰੋਗਨ, ਰਬੜ, ਕਾਗਜ਼ ਅਤੇ ਪਾਰਦਰਸ਼ੀ ਚਾਦਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ

 

 

 

ਪ੍ਰਸ਼ਨ-12. ਤਰਲ ਸੋਨਾ ਕਿਸਨੂੰ ਆਖਦੇ ਹਨ ? ਇਸ ਬਾਰੇ ਜਾਣਕਾਰੀ ਦਿਓ

ਉੱਤਰ- ਤਰਲ ਸੋਨਾ ਖਣਿਜ ਤੇਲ ਜਾਂ ਪੈਟਰੋਲੀਅਮ ਨੂੰ ਕਿਹਾ ਜਾਂਦਾ ਹੈ ਇਸ ਦੀ ਉਦਯੋਗਾਂ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਮਹੱਤਤਾ ਕਰਕੇ

ਇਸ ਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਜੀਵ-ਜੰਤੂਆਂ ਦੇ ਤਹਿਦਾਰ ਚੱਟਾਨਾਂ ਵਿੱਚ ਲੱਖਾਂ ਸਾਲਾਂ ਤੱਕ ਦੱਬੇ ਰਹਿਣ ਨਾਲ ਬਣਿਆ ਹੈ

 

ਪ੍ਰਸ਼ਨ-13. ਧਰਤੀ ਤੇ ਮਿੱਟੀ ਦੀ ਕੀ ਮਹੱਤਤਾ ਹੈ ? ਇਸ ਬਾਰੇ ਲਿਖੋ।

ਉੱਤਰ- ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਭੂਮੀ ਸਾਧਨ ਹੈ। ਮਿੱਟੀ ਵਿੱਚ ਮਨੁੱਖ ਅਤੇ ਦੂਸਰੇ ਜੀਵਾਂ ਲਈ ਅਨਾਜ ਅਤੇ ਪੋਦੇ ਪੈਦਾ ਹੁੰਦੇ ਹਨ। ਭਾਰਤ ਵਿੱਚ ਮਿੱਟੀ ਉਪਜਾਊ ਹੋਣ ਕਰਕੇ ਹੀ ਇੰਨੀ ਵੱਡੀ ਆਬਾਦੀ ਲਈ ਅੰਨ ਪੈਦਾ ਹੁੰਦਾ ਹੈ

 

ਪ੍ਰਸ਼ਨ-14 ਭਾਰਤ ਵਿੱਚ ਕੋਲਾ, ਲੋਹਾ ਅਤੇ ਪੈਟਰੋਲੀਅਮ ਕਿੱਥੇ-ਕਿੱਥੇ ਮਿਲਦਾ ਹੈ?

ਉੱਤਰ- ਕੋਲਾ- ਬੰਗਾਲ ਅਤੇ ਮੱਧ ਪ੍ਰਦੇਸ਼,

ਲੋਹਾ- ਬੰਗਾਲ ਅਤੇ ਮੱਧ ਪ੍ਰਦੇਸ਼ , ਪੈਟਰੋਲੀਅਮ- ਆਸਾਮ, ਗੁਜਰਾਤ, ਬੰਬੇ ਹਾਈ