ਪਾਠ-3 ਧਰਤੀ ਦਾ ਬਦਲਦਾ ਰੂਪ ਅਤੇ ਧਰਾਤਲੀ ਸ਼ਕਤੀਆਂ
ਪ੍ਰਸ਼ਨ-1 ਧਰਤੀ ਦੇ ਬਦਲਦੇ ਰੂਪ ਵਿੱਚ ਸਹਾਈ ਸ਼ਕਤੀਆਂ ਨੂੰ ਮੁੱਖ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ- ਧਰਤੀ ਦੇ ਬਦਲਦੇ ਰੂਪ ਵਿੱਚ ਸਹਾਈ ਸ਼ਕਤੀਆਂ ਨੂੰ ਮੁੱਖ ਰੂਪ ਵਿੱਚ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ :
(ਉ) ਅਦਰੂਨੀ ਸ਼ਕਤੀਆਂ- ਜੋ ਧਰਤੀ ਦੇ ਅੰਦਰੋਂ ਅਸਰ ਪਾਉਂਦੀਆਂ ਹਨ।
(ਅ) ਬਾਹਰੀ ਸ਼ਕਤੀਆਂ- ਜੋ ਧਰਤੀ ਦੇ ਬਾਹਰੋਂ ਅਸਰ ਪਾਉਂਦੀਆਂ ਹਨ ।
ਪ੍ਰਸ਼ਨ-2. ਧਰਤੀ ਤੇ ਪ੍ਰਮੁੱਖ ਥਲ-ਆਕ੍ਰਿਤੀਆਂ ਦੇ ਨਾਂ ਦੱਸੋ।
ਉੱਤਰ- 1. ਪਰਬਤ
2. ਪਠਾਰ
3. ਮੈਦਾਨ
ਪ੍ਰਸ਼ਨ-3. ਕਾਰਜ ਕਿਰਿਆ ਦੇ ਆਧਾਰ ਤੇ ਧਰਤੀ ਦੀਆਂ ਸ਼ਕਤੀਆਂ ਨੂੰ ਕਿਹੜੇ ਵਰਗਾਂ ਵਿੱਚ ਵੰਡਿਆ ਗਿਆ ਹੈ?
ਉੱਤਰ- ਦੋ ਵਰਗਾਂ ਵਿੱਚ:- ਧੀਮੀ ਹਿਲਜੁਲ 2. ਅਚਾਨਕ ਹਿਲਜੁਲ ।
ਪ੍ਰਸ਼ਨ-4. ਦਿਸ਼ਾ ਪ੍ਰਭਾਵ ਦੇ ਆਧਾਰ ਤੇ ਅੰਦਰੂਨੀ ਸ਼ਕਤੀਆਂ ਨੂੰ ਕਿਹੜੇ ਵਰਗਾਂ ਵਿੱਚ ਵੰਡਿਆ ਗਿਆ ਹੈ?
ਉੱਤਰ- ਦੋ ਵਰਗਾਂ ਵਿੱਚ:- 1. ਲੰਬਾਤਮਕ ਹਿਲਜੁਲ 2. ਖਤਿਜੀ ਹਿਲਜੁਲ
ਪ੍ਰਸ਼ਨ-5. ਚਿੱਤਰ ਖੰਡ ਪਹੇਲੀ ਕੀ ਹੁੰਦੀ ਹੈ?
ਉੱਤਰ-ਧਰਤੀ ਦੀਆਂ ਪਲੇਟਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਫਿੱਟ ਹੋ ਜਾਂਦੀਆਂ ਹਨ ਕਿ ਉਨ੍ਹਾਂ ਵਿੱਚ ਜੋੜ ਵੀ ਨਜ਼ਰ ਨਹੀਂ ਆਉਂਦਾ । ਪੰਤ ਹਲਕਾ ਜਿਹਾ ਝਟਕਾ ਲੱਗਦੇ ਹੀ ਇਹ ਖਿੱਲਰ ਜਾਂਦੀਆਂ ਹਨ । ਇਸ ਨੂੰ ਚਿੱਤਰ-ਖੰਡ ਹੇਲੀ ਕਹਿੰਦੇ ਹਨ।
ਪ੍ਰਸ਼ਨ-6. ਧਰਤੀ ਦੀ ਅਚਨਚੇਤ (ਅਚਾਨਕ) ਹਿਲਜੁਲ ਨਾਲ ਧਰਤੀ ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ-ਧਰਤੀ ਦੀ ਅਚਾਨਕ ਹਿਲਜੁਲ ਨਾਲ ਧਰਤੀ ਤੇ ਭੁਚਾਲ ਅਤੇ ਜਵਾਲਾਮੁਖੀ ਆ ਜਾਂਦੇ ਹਨ। ਇਸ ਨਾਲ ਕੁਝ ਹੀ ਸੈਕਿੰਡਾਂ ਵਿੱਚ ਧਰਤੀ ਦੇ ਕਈ ਭਾਗ ਉੱਚੇ ਉੱਠ ਜਾਂਦੇ ਹਨ ਅਤੇ ਕੁਝ ਭਾਗ ਹੋਠਾਂ ਧਸ ਜਾਂਦੇ ਹਨ ।
ਪ੍ਰਸ਼ਨ- 7. ਭੂਚਾਲ ਦੀ ਤੀਬਰਤਾ ਮਾਪਣ ਵਾਲੇ ਦੋ ਪੈਮਾਨਿਆਂ ਦੇ ਨਾਂ ਲਿਖੋ ।
ਉੱਤਰ- 1. ਰਿਚਰ ਸਕੇਲ 2 ਮਾਰਕਾਲੀ ਸਕੇਲ
ਪ੍ਰਸ਼ਨ-8. ਮੈਦਾਨ ਕਿਹੜੀਆਂ ਦੋ ਕਿਰਿਆਵਾਂ ਰਾਂਹੀਂ ਬਣਦੇ ਹਨ ?
ਉੱਤਰ- 1. ਅਦਨ ਕਿਰਿਆ ਦੁਆਰਾ (ਭੂਮੀਂ ਘਟਣਾ) 2.ਨਿਖੇਪਣ ਕਿਰਿਆ ਦੁਆਰਾ (ਭੂਮੀਂ ਵਧਣਾ)
ਪ੍ਰਸ਼ਨ-9.ਤੱਟਵਰਤੀ ਮੈਦਾਨਾਂ ਬਾਰੇ ਲਿਖੋ।
ਉੱਤਰ- ਤੱਟਵਰਤੀ ਮੈਦਾਨ ਸਮੁੰਦਰੀ ਲਹਿਰਾਂ ਦੁਆਰਾ ਬਣਦੇ ਹਨ |ਲਹਿਰਾਂ ਸਮੁੰਦਰੀ ਤੱਟਾਂ ਦੇ ਨੇੜੇ ਦੀ ਧਰਤੀ ਨੂੰ ਪੱਧਰਾ ਕਰ ਦਿੰਦੀਆਂ ਹਨ | ਕੇਰਲ ਦਾ ਮੈਦਾਨ ਇਸੇ ਤਰ੍ਹਾਂ ਬਣਿਆ ਹੈ ॥
ਪ੍ਰਸ਼ਨ-10. ਵਨ ਪਰਬਤ ਧਰਤੀ ਤੇ ਕਿਵੇਂ ਹੋਂਦ ਵਿੱਚ ਆਏ ?
ਉੱਤਰ- ਵਲਾਂ ਵਾਲੇ ਪਰਬਤਾਂ ਨੂੰ ਵਲਨ ਪਰਬਤ ਕਹਿੰਦੇ ਹਨ । ਜਿਸ ਤਰ੍ਹਾਂ ਮੇਜ ਤੇ ਰੱਖੇ ਕੱਪੜੇ ਨੂੰ ਆਹਮਣੇ-ਸਾਹਮਣਿਓ ਖਿੱਚਣ ਤੇ ਉਸ ਵਿੱਚ ਵਲ ਪੈ ਜਾਂਦੇ ਹਨ ਉਸੇ ਤਰ੍ਹਾਂ ਪਰਬਤਾਂ ਵਿੱਚ ਵੀ ਵਿਰੋਧੀ ਦਬਾਉ ਕਾਰਨ ਕੁਝ ਭਾਗ ਹੇਠਾਂ ਧਸ ਜਾਂਦੇ ਹਨ ਅਤੇ ਕੁਝ ਭਾਗ ਉੱਪਰ ਉੱਠ ਜਾਂਦੇ ਹਨ। ਇਹਨਾਂ ਨੂੰ ਵਲਨ ਪਰਬਤ ਕਹਿੰਦੇ ਹਨ ।
ਪ੍ਰਸ਼ਨ-11. ਪਠਾਰ ਕਿਸ ਤਰਾਂ ਦੇ ਹੁੰਦੇ ਹਨ?
ਉੱਤਰ-ਪਠਾਰ ਭੁਮੀਂ ਦਾ ਅਜਿਹਾ ਭਾਗ ਹੁੰਦੇ ਹਨ ਜੋ ਮੈਦਾਨ ਨਾਲੋਂ ਉੱਚਾ ਪੁੱਤ ਉੱਪਰੋਂ ਪੱਧਰਾ ਹੁੰਦਾ ਹੈ। ਇਹ ਮੇਜ਼ ਦੀ ਤਰ੍ਹਾਂ ਹੁੰਦੇ ਹਨ ।
ਪ੍ਰਸ਼ਨ-12. ਪਠਾਰਾਂ ਧਰਤੀ ਤੇ ਕਿਹੜੀਆਂ ਸ਼ਕਤੀਆਂ ਦੁਆਰਾ ਹੋਂਦ ਵਿੱਚ ਆਉਂਦੀਆਂ ਹਨ ? ਇਹਨਾਂ ਦੇ ਕੀ ਲਾਭ ਹਨ?
ਉੱਤਰ-ਧਰਤੀ ਤੇ ਪਠਾਰਾਂ ਧਰਤੀ ਦੀਆਂ ਅੰਦਰੂਨੀ ਸ਼ਕਤੀਆਂ ਦੁਆਰਾ ਹੋਂਦ ਵਿੱਚ ਆਉਂਦੀਆਂ ਹਨ।
1. ਪਠਾਰਾਂ ਵਿੱਚ ਲੋਹਾ , ਸੋਨਾ, ਚਾਂਦੀ ਜਿਹੇ ਖਣਿਜ ਪਾਏ ਜਾਂਦੇ ਹਨ ॥
2. ਪਠਾਰਾਂ ਵਿੱਚ ਪਸ਼ੂਆਂ ਦੇ ਚਰਨ ਲਈ ਵਿਸ਼ਾਲ ਚਰਾਗਾਹਾਂ ਪਾਈਆਂ ਜਾਂਦੀਆਂ ਹਨ ।
3. ਪਠਾਰਾਂ ਵਿੱਚ ਮਿਲਣ ਵਾਲੇ ਜਲ ਝਰਨਿਆਂ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ।
ਪ੍ਰਸ਼ਨ-13. ਪਰਬਤ ਕਿੰਨੀ ਤਰ੍ਹਾਂ ਦੇ ਹਨ ? ਇਹਨਾਂ ਦਾ ਮਨੁੱਖੀ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ ? ਉੱਤਰ- ਪਰਬਤ ਚਾਰ ਪ੍ਰਕਾਰ ਦੇ ਹੁੰਦੇ ਹਨ :
1. ਵਨ
2. ਉਤਖੰਡ ਪਰਬਤ
3. ਖੁਰੇ ਜਾਂ ਅਵਿਸ਼ਿਸ਼ਟ ਪਰਬਤ
4. ਜਵਾਲਾਮੁਖੀ ਪਰਬਤ
ਪਰਬਤਾਂ ਦੇ ਲਾਭ:-
1. ਪਰਬਤ ਮਾਨਸੂਨ ਪੌਣਾਂ ਨੂੰ ਰੋਕ ਕੇ ਵਰਖਾ ਲਿਆਉਂਦੇ ਹਨ।
2. ਪਰਬਤਾਂ ਤੋਂ ਅਨੇਕਾਂ ਨਦੀਆਂ ਨਿੱਕਲਦੀਆਂ ਹਨ ਜਿੰਨ੍ਹਾਂ ਦਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ ।
3. ਕਈ ਪਰਬਤੀ ਖੇਤਰਾਂ ਵਿੱਚ ਖਣਿਜ ਪਦਾਰਥ ਪਾਏ ਜਾਂਦੇ ਹਨ ।
4. ਪਰਬਤ ਸਿਹਤ ਅਤੇ ਸੈਰ ਸਪਾਟੇ ਲਈ ਬਹੁਤ ਉਪਯੋਗੀ ਹਨ ।
ਪ੍ਰਸ਼ਨ-14. ਜਵਾਲਾਮੁਖੀ ਪਰਬਤਾਂ ਦੀਆਂ ਕਿਸਮਾਂ ਬਾਰੇ ਲਿਖੋ ।
ਉੱਤਰ- ਵਿਸਫੋਟ ਦੇ ਆਧਾਰ ਤੇ ਜਵਾਲਾਮੁਖੀ ਤਿੰਨ ਪ੍ਰਕਾਰ ਦੇ ਹਨ:
1.
ਕਿਰਿਆਸ਼ੀਲ
ਜਵਾਲਾਮੁਖੀ-
ਜਿੰਨ੍ਹਾਂ ਜਵਾਲਾਮੁਖੀਆਂ ਵਿੱਚ ਸਮੇਂ ਸਮੇਂ ਤੇ ਵਿਸਫੋਟ ਹੁੰਦਾ ਰਹਿੰਦਾ ਹੈ ਉਨ੍ਹਾਂ ਨੂੰ ਕਿਰਿਆਸ਼ੀਲ ਜਵਾਲਾਮੁਖੀ ਕਿਹਾ ਜਾਂਦਾ ਹੈ ।ਇੱਥੋਂ ਅਕਸਰ ਲਾਵਾ ਅਤੇ ਭਾਫ ਨਿੱਕਲਦੇ ਰਹਿੰਦੇ ਹਨ ।
2.
ਪ੍ਰਪਤ
ਜਵਾਲਾਮੁਖੀ
(ਸੁੱਤੇ
ਹੋਏ
ਜਵਾਲਾਮੁਖੀ)-
ਇਹ ਉਹ ਜਵਾਲਾਮੁਖੀ ਹਨ ਜਿੰਨ੍ਹਾਂ ਵਿੱਚ ਇਤਿਹਾਸ ਕਾਲ ਦੇ ਸ਼ੁਰੂ ਵਿੱਚ ਵਿਸਫੋਟ ਹੋਇਆ ਸੀ, ਪ੍ਰੰਤੂ ਹੁਣ ਸ਼ਾਂਤ ਹਨ।
3.ਬੁੱਝਿਆ ਹੋਇਆ ਜਵਾਲਾਮੁਖੀ- ਇਹ ਉਹ ਜਵਾਲਾਮੁਖੀ ਹਨ ਜਿੰਨਾਂ ਵਿੱਚ ਇਤਿਹਾਸ ਕਾਲ ਵਿੱਚ ਵਿਸਫੋਟ ਨਹੀਂ ਹੋਇਆ।