ਪਾਠ-20 18 ਵੀਂ ਸਦੀ ਵਿੱਚ ਭਾਰਤ
ਪ੍ਰਸ਼ਨ-1. 18 ਵੀਂ ਸਦੀ ਵਿੱਚ ਸਥਾਪਿਤ ਹੋਈਆਂ ਕਿਸੇ ਚਾਰ ਖੇਤਰੀ ਤਾਕਤਾਂ ਦੇ ਨਾਂ ਲਿਖੋ ।
ਉੱਤਰ- 1. ਮਰਾਠੇ 2 ਹੈਦਰਾਬਾਦ ਦੇ ਨਿਜ਼ਾਮ 3. ਮੈਸੂਰ ਵਿੱਚ ਹੈਦਰ ਅਲੀ ਅਤੇ ਟੀਪੂ ਸੁਲਤਾਨ 4. ਬੰਗਾਲ ਦਾ ਰਾਜ ॥
ਪ੍ਰਸ਼ਨ-2. ਉੱਤਰਕਾਲੀਨ ਮੁਗਲਾਂ ਦੀ ਸੂਚੀ ਬਣਾਓ ।
ਉੱਤਰ- ਬਹਾਦਰ ਸ਼ਾਹ , ਜਹਾਂਦਾਰ ਸ਼ਾਹ, ਫਰਖਸੀਅਰ , ਮੁਹੰਮਦ ਸ਼ਾਹ ਅਤੇ ਬਹਾਦਰ ਸ਼ਾਹ ਜਫਰ ॥
ਪ੍ਰਸ਼ਨ-3. 18 ਵੀਂ ਸਦੀ ਵਿੱਚ ਅਵਧ ਦੇ ਉੱਥਾਨ ਦਾ ਸੰਖੇਪ ਵਰਨਣ ਕਰੋ ।
ਉੱਤਰ- ਸਆਦਤ ਖਾਂ ਨੇ ਅਵਧ ਦਾ ਸੁਤੰਤਰ ਰਾਜ ਸਥਾਪਿਤ ਕੀਤਾ । ਉਸਨੇ ਖੇਤੀਬਾੜੀ ਦਾ ਬਹੁਤ ਵਿਕਾਸ ਕੀਤਾ ।ਉਸਦੀ ਮੌਤ ਤੋਂ ਬਾਅਦ ਸਫਦਰ ਜੰਗ, ਸੁਜਾਉਦੌਲਾ ਅਤੇ ਆਸਫਉਦੌਲਾ ਨੇ ਅਵਧ ਵਿੱਚ ਰਾਜ ਕੀਤਾ। ਅੰਗਰੇਜ਼ਾਂ ਨੇ ਆਸਫਉਦੌਲਾ ਨਾਲ ਸੰਧੀ ਕਰਕੇ ਅੰਗਰੇਜੀ ਸੈਨਾ ਨੂੰ ਅਵਧ ਵਿੱਚ ਸਥਾਪਿਤ ਕਰ ਦਿੱਤਾ ।
ਪ੍ਰਸ਼ਨ-4. 18 ਵੀਂ ਸਦੀ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ?
ਉੱਤਰ- ਮੁਗਲਾਂ ਨੇ ਸਿੱਖਾਂ ਤੇ ਬਹੁਤ ਅੱਤਿਆਚਾਰ ਕੀਤੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ । ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ । ਗੁਰੂ ਗੋਬਿੰਦ ਸਿੰਘ ਜੀ ਦੇ 1708 ਵਿੱਚ ਜੋਤੀ-ਜੋਤ ਸਮਾਉਣ ਤੋਂ ਬਾਅਦ ਬੰਦਾ ਬਹਾਦਰ ਨੇ ਸਿੱਖਾਂ ਦੀ ਅਗਵਾਈ ਕੀਤੀ। ਉਸ ਨੇ ਕਰਨਾਲ, ਪਾਨੀਪਤ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਸਥਾਨਾਂ ਦੀ ਜਿੱਤ ਪ੍ਰਾਪਤ ਕੀਤੀ । 1716 ਵਿੱਚ ਬੰਦਾ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ | ਇਸ ਤੋਂ ਬਾਅਦ ਮਹਾਂਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ ।
ਪ੍ਰਸ਼ਨ-5. ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇੱਕ ਤਾਕਤਵਰ ਰਾਜ ਬਣਾਇਆ ?
ਉੱਤਰ- ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਅੰਗਰੇਜ਼ਾ ਨਾਲ ਜਬਰਦਸਤ ਟੱਕਰ ਲਈ । ਹੈਦਰ ਅਲੀ ਨੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਕੇ ਮੈਸਰ ਨੂੰ ਇੱਕ ਸ਼ਕਤੀਸ਼ਾਲੀ ਰਾਜ ਬਣਾਇਆ। ਉਸ ਨੇ ਅੰਗਰੇਜਾਂ ਨੂੰ ਪਹਿਲੇ ਯੁੱਧ ਵਿੱਚ ਬੁਰੀ ਤਰਾਂ ਹਰਾਇਆ। ਦੂਸਰੇ ਯੁੱਧ ਵਿੱਚ ਉਸਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸ਼ਕ ਬਣਿਆ। ਉਸ ਨੂੰ 'ਮੈਸੂਰ ਦਾ ਟਾਈਗਰ' ਕਿਹਾ ਜਾਂਦਾ ਸੀ। ਉਹ ਇੱਕ ਮਹਾਨ ਦੇਸ਼ ਭਗਤ ਸੀ ।ਉਸਨੇ ਰਾਜ ਵਿੱਚ ਉਦਯੋਗ ਅਤੇ ਵਪਾਰ ਨੂੰ ਉੱਨਤ ਕੀਤਾ । ਉਹ ਅੰਗਰੇਜ਼ਾਂ ਨਾਲ ਮੈਸੂਰ ਦੇ ਚੋਥੇ ਯੁੱਧ ਵਿੱਚ ਲੜਦੇ ਹੋਏ ਮਾਰਿਆ ਗਿਆ ।
ਪ੍ਰਸ਼ਨ-6. ਸ਼ਿਵਾਜੀ ਨੇ ਮਰਾਠਾ ਸਾਮਰਾਜ ਦੀ ਸਥਾਪਨਾ ਕਰਨ ਵਿੱਚ ਕੀ ਰੋਲ ਅਦਾ ਕੀਤਾ ?
ਉੱਤਰ- ਸ਼ਿਵਾਜੀ ਇੱਕ ਮਹਾਨ ਦੇਸ਼ ਭਗਤ ਸਨ। ਉਹ ਭਾਰਤ ਵਿੱਚ ਮੁਗਲਾਂ ਦੇ ਅੱਤਿਆਚਾਰੀ ਸ਼ਾਸਨ ਨੂੰ ਖਤਮ ਕਰਕੇ ਸੁਤੰਤਰ ਹਿੰਦੂ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਮੁਗਲਾਂ ਨਾਲ ਲੜਾਈਆਂ ਲੜ ਕੇ ਸੁਤੰਤਰ ਮਰਾਠਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ । ਸ਼ਿਵਾਜੀ ਨੇ ਸਿੰਘਗੜ, ਪੁਰੰਧਰ, ਕੋਂਕਣ ਆਦਿ ਕਿਲਿਆਂ ਤੇ ਅਧਿਕਾਰ ਜਮਾਂ ਲਿਆ। 1680 ਈ: ਵਿੱਚ ਉਨ੍ਹਾਂ ਦੀ ਮੌਤ ਹੋ ਗਈ ।