ਪਾਠ-18 ਧਾਰਮਿਕ ਵਿਕਾਸ
ਪ੍ਰਸ਼ਨ-1. ਇੱਕ ਨਵੇਂ ਧਰਮ ਦੀਨੇ-ਇਲਾਹੀ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ- ਦੀਨੇ-ਇਲਾਹੀ ਦੀ ਸਥਾਪਨਾ ਅਕਬਰ ਨੇ ਕੀਤੀ।
ਪ੍ਰਸ਼ਨ-2. ਅਦਵੈਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ- ਅਦਵੈਤ ਤੋਂ ਭਾਵ ਹੈ ਕਿ ਪ੍ਰਮਾਤਮਾ ਅਤੇ ਜੀਵ ਇੱਕੋ ਹਨ ।
ਪ੍ਰਸ਼ਨ-3. ਇਸਲਾਮ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਲਿਖੋ ।
ਉੱਤਰ- ਸ਼ਿਆ ਅਤੇ ਸੰਨੀ ॥
ਪ੍ਰਸ਼ਨ-4. ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੇ ਸੰਸਥਾਪਕਾਂ ਦੇ ਨਾਂ ਲਿਖੋ ।
ਉੱਤਰ- ਚਿਸ਼ਤੀ ਸਿਲਸਿਲੇ ਦੀ ਸਥਾਪਨਾ ਸੰਤ ਮੁਈਨੁੱਦੀਨ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਸੰਤ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਕੀਤੀ ।
ਪ੍ਰਸ਼ਨ-5.ਸੰਤ ਰਾਮਾਨੁਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਸੰਤ ਰਾਮਾਨੁੱਜ ਜੀ ਭਗਵਾਨ ਵਿਸ਼ਨੂੰ ਜੀ ਦੇ ਭਗਤ ਸਨ। ਉਹ ਦੱਖਣੀ ਭਾਰਤ ਵਿੱਚ ਵੈਸ਼ਨਵ ਮਤ ਦੇ ਮਹਾਨ ਪ੍ਰਚਾਰਕ ਸਨ । ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ ।
ਪ੍ਰਸ਼ਨ-6. ਸੰਤ ਰਾਮਾਨੰਦ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ?
ਉੱਤਰ- ਸੰਤ ਰਾਮਾਨੰਦ ਜੀ ਦਾ ਜਨਮ ਪ੍ਰਯਾਗ ( ਇਲਾਹਾਬਾਦ) ਵਿਖੇ 14ਵੀਂ ਸਦੀ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।
ਪ੍ਰਸ਼ਨ-7. ਚੈਤੰਨਯ ਮਹਾਂਪ੍ਰਭੂ ਕੌਣ ਸਨ?
ਉੱਤਰ- ਚੈਤੰਨਯ ਮਹਾਂਪ੍ਰਭੁ ਇੱਕ ਮਹਾਨ ਭਗਤੀ ਸੰਤ ਸਨ। ਉਹਨਾਂ ਦਾ ਜਨਮ ਬੰਗਾਲ ਦੇ ਇੱਕ ਪਿੰਡ ਨਦੀਆ ਵਿੱਚ ਹੋਇਆ। ਉਹ ਲੋਕਾਂ ਨੂੰ ਪਰਮਾਤਮਾਂ ਦੀ ਭਗਤੀ ਕਰਨ ਦਾ ਉਪਦੇਸ਼ ਦਿੰਦੇ ਸਨ।
ਪ੍ਰਸ਼ਨ-8, ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ- ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ 570 ਈ. ਵਿੱਚ ਮੱਕੇ ਵਿੱਚ ਹੋਇਆ ਸੀ ।