Friday 1 January 2021

ਪਾਠ-9 ਮਨੁੱਖ ਅਤੇ ਵਾਤਾਵਰਨ- ਆਪਸੀ ਪ੍ਰਭਾਵ

0 comments

ਪਾਠ-9 ਮਨੁੱਖ ਅਤੇ ਵਾਤਾਵਰਨ- ਆਪਸੀ ਪ੍ਰਭਾਵ

 

ਪ੍ਰਸ਼ਨ-1. ਮਾਰੂਥਲ ਕਿੰਨ੍ਹਾਂ ਨੂੰ ਕਿਹਾ ਜਾਂਦਾ ਹੈ ? ਇਹ ਕਿੰਨੇ ਪ੍ਰਕਾਰ ਦੇ ਹਨ ?

ਉੱਤਰ- ਮਾਰੂਥਲ ਉਹ ਖੇਤਰ ਹਨ ਜਿੱਥੇ ਬਹੁਤ ਘੱਟ ਵਰਖਾ ਹੁੰਦੀ ਹੈ ਅਤੇ ਰੁੱਖ-ਪੌਦੇ ਨਹੀਂ ਉੱਗਦੇ।

ਮਾਰੂਥਲ ਦੋ ਪ੍ਰਕਾਰ ਦੇ ਹੁੰਦੇ ਹਨ:-

1. ਗਰਮ ਮਾਰੂਥਲ 2. ਠੰਡੇ ਮਾਰੂਥਲ 

ਪ੍ਰਸ਼ਨ- 2. ਗਰਮ ਮਾਰੂਥਲਾਂ ਬਾਰੇ ਲਿਖੋ

ਉੱਤਰ- ਗਰਮ ਮਾਰੂਥਲ ਭੂ-ਮੱਧ ਰੇਖਾ ਦੇ 23 ਉੱਤਰ ਅਤੇ ਦੱਖਣ ਵਿੱਚ ਦੋਵਾਂ ਅੱਧ ਗੋਲਿਆਂ ਵਿੱਚ ਸਥਿੱਤ ਹਨ। ਇੱਥੇ ਤਾਪਮਾਨ ਹਮੇਸ਼ਾ ਉੱਚਾ ਰਹਿੰਦਾ ਹੈ ਅਤੇ ਵਰਖਾ ਬਹੁਤ ਘੱਟ ਹੁੰਦੀ ਹੈ

 

ਪ੍ਰਸ਼ਨ-3. ਠੰਢੇ ਮਾਰੂਥਲ ਕੀ ਹਨ?

ਉੱਤਰ- ਠੰਢੇ ਮਾਰੂਥਲ ਉੱਚ ਵਿਥਕਾਰਾਂ ਤੇ ਮਿਲਦੇ ਹਨ ਜਿੱਥੇ ਤਾਪਮਾਨ ਜਮਾਉ ਤੋਂ ਹੇਠਾਂ ਹੁੰਦਾ ਹੈ।

 

ਪ੍ਰਸ਼ਨ-4. ਸ਼ੀਤ ਉਸ਼ਣ ਖੇਤਰਾਂ ਦੀ ਜਲਵਾਯੂ ਬਾਰੇ ਲਿਖੋ

ਉੱਤਰ- ਸ਼ੀਤ ਉਸਣ ਖੇਤਰਾਂ ਦੀ ਜਲਵਾਯੂ ਨਾ ਬਹੁਤੀ ਗਰਮ ਹੁੰਦੀ ਹੈ ਨਾ ਬਹੁਤ ਠੰਢੀ ।ਇਹ ਸਮਕਾਰੀ ਜਲਵਾਯੂ ਹੁੰਦੀ ਹੈ

 

ਪ੍ਰਸ਼ਨ- 5. ਉਠ ਨੂੰ ਮਾਰੂਥਲ ਦਾ ਜਹਾਜ ਕਿਉਂ ਕਿਹਾ ਜਾਂਦਾ ਹੈ ?

ਉੱਤਰ- ਰੇਤੀਲੇ ਮਾਰੂਥਲਾਂ ਵਿੱਚ ਉਠ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ ।ਉਠ ਆਪਣੇ ਪੇਟ ਵਿੱਚ ਪਾਣੀ ਜਮਾਂ ਕਰਕੇ ਕਈ ਕਈ ਦਿਨ ਤੱਕ ਸਫਰ ਕਰ ਸਕਦਾ ਹੈ ਇਸ ਲਈ ਉਠ ਨੂੰ ਮਾਰੂਥਲ ਦਾ ਜਹਾਜ ਕਿਹਾ ਜਾਂਦਾ ਹੈ

 

ਪ੍ਰਸ਼ਨ- 6. ਲੱਦਾਖ ਵਿੱਚ ਵਹਿੰਦੇ ਦਰਿਆਵਾਂ ਦੇ ਨਾਂ ਲਿਖੋ

ਉੱਤਰ- ਸਿੰਧ ਨਦੀ, ਨੁਬਰਾ, ਸ਼ਿਊਕ, ਗੁਰੂ ਅਤੇ ਜਾਂਸਕਰ

 

ਪ੍ਰਸ਼ਨ- 7. ਨਖਲਿਸਤਾਨ ਤੋਂ ਕੀ ਭਾਵ ਹੈ ?

ਉੱਤਰ- ਮਾਰੂਥਲਾਂ ਵਿੱਚ ਜਲ ਦੇ ਸੋਮੇ ਵਾਲੀ ਥਾਂ ਨੂੰ ਨਖਲਿਸਤਾਨ ਆਖਦੇ ਹਨ ।ਇੱਥੇ ਪਾਣੀ ਹੋਣ ਕਾਰਨ ਹਰਿਆਲੀ ਹੁੰਦੀ ਹੈ

ਪ੍ਰਸ਼ਨ- 8. ਮਾਰੂਥਲ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿਓ

ਉੱਤਰ- ਮਾਰੂਥਲਾਂ ਵਿੱਚ ਨਾ-ਮਾਤਰ ਜਾਂ ਬਹੁਤ ਘੱਟ ਵਰਖਾ ਹੁੰਦੀ ਹੈ ਪਾਣੀ ਦੀ ਘਾਟ ਹੋਣ ਕਾਰਨ ਇੱਥੇ ਖੇਤੀ ਅਤੇ ਰੁੱਖ-ਪੌਦੇ ਨਹੀਂ ਹੁੰਦੇ। ਗਰਮੀਆਂ ਵਿੱਚ ਦਿਨ ਵੇਲੇ ਬਹੁਤ ਜਿਆਦਾ ਗਰਮੀਂ ਹੁੰਦੀ ਹੈ ਪ੍ਰੰਤੂ ਰਾਤ ਸੁਹਾਵਣੀ ਹੁੰਦੀ ਹੈ ।ਇੱਥੇ ਧੂੜ ਭਰੀਆਂ ਹਨੇਰੀਆਂ ਚਲਦੀਆਂ ਹਨ | ਮਾਰੂਥਲਾਂ ਨੇ ਧਰਤੀ ਦੇ ਧਰਤ ਭਾਗ ਦਾ 1/7 ਭਾਗ ਮੱਲਿਆ ਹੋਇਆ ਹੈ

 

ਪ੍ਰਸ਼ਨ- 9. ਗਰਮ ਮਾਰੂਥਲ ਸਹਾਰਾ ਦੀ ਬਨਸਪਤੀ ਬਾਰੇ ਲਿਖੋ

ਉੱਤਰ- ਸਹਾਰਾ ਮਾਰਥਲ ਅਫਰੀਕਾ ਵਿੱਚ ਹੈ।ਇਸਦਾ ਜਲਵਾਯ ਬਹੁਤ ਹੀ ਗਰਮ ਅਤੇ ਖੁਸ਼ਕ ਹੈ ।ਇੱਥੇ ਬਨ ਘੱਟ ਹੁੰਦੀ ਹੈ ਜਿਹੜੇ ਸਥਾਨਾਂ ਤੇ ਕੁਝ ਪਾਣੀ ਹੁੰਦਾ ਹੈ ਉੱਥੇ ਕੰਡਿਆਲੇ ਪੌਦੇ (ਕੈਕਟਸ),ਖਜੂਰ ਅਤੇ ਪਾਮ ਦੇ ਦਰੱਖਤ ਹੁੰਦੇ ਹਨ

ਖਜੂਰ ਸਹਾਰਾ ਮਾਰੂਥਲ ਦਾ ਮੁੱਖ ਦਰੱਖਤ ਹੈ |ਖਜੂਰਾਂ ਨੂੰ ਮਨੁੱਖ ਅਤੇ ਪਸੁ ਦੋਵੇਂ ਖਾਂਦੇ ਹਨ। ਇਹਨਾਂ ਦੇ ਪੱਤੇ ਪਸ਼ੂਆਂ ਦੇ ਚਾਰੇ ਅਤੇ ਬਾਲਣ ਲਈ ਵਰਤੇ ਜਾਂਦੇ ਹਨ।

 

ਪ੍ਰਸ਼ਨ-10. ਗੰਗਾ ਬ੍ਰਹਮਪੁੱਤਰ ਮੈਦਾਨਾਂ ਵਿੱਚ ਜਲਵਾਯੂ ਕਿਸ ਪ੍ਰਕਾਰ ਦੀ ਹੁੰਦੀ ਹੈ ?ਇੱਥੇ ਉਗਾਈਆਂ ਜਾਣ ਵਾਲੀਆਂ ਪ੍ਰਮੁੱਖਫਸਲਾਂ ਬਾਰੇ ਜਾਣਕਾਰੀ ਦਿਓ

ਉੱਤਰ- ਗੰਗਾ-ਮਪੁੱਤਰ ਮੈਦਾਨ ਦੀ ਜਲੋੜ ਮਿੱਟੀ ਬਹੁਤ ਉਪਜਾਉ ਹੈ ।ਇਸ ਮੈਦਾਨ ਵਿੱਚ ਚਾਵਲ, ਕਣਕ, ਗੰਨਾ ਤੇਲ ਕੱਢਣ ਵਾਲੇ ਬੀਜ, ਛੋਲੇ, ਪਟਸਨ ਅਤੇ ਚਾਹ ਦੀ ਬਹੁਤ ਪੈਦਾਵਾਰ ਹੁੰਦੀ ਹੈ। ਇੱਥੇ ਵਰਖਾ ਦੇ ਨਾਲ ਨਾਲ ਸਿੰਚਾਈ ਦੀ ਸਹੂਲਤ ਵੀ ਹੈ

 

ਪ੍ਰਸ਼ਨ-11. ਅਮੇਜ਼ਨ ਬੇਸਿਨ ਦਾ ਵਿਸਥਾਰ ਕਿੱਥੋਂ ਤੱਕ ਹੈ ? ਇਸ ਵਿਚਲੀ ਬਨਸਪਤੀ ਅਤੇ ਪ੍ਰਮੁੱਖ ਫਸਲਾਂ ਦੀ ਜਾਣਕਾਰੀ ਦਿਓ

ਉੱਤਰ- ਅਮੇਜ਼ਨ ਬੇਸਿਨ ਜਾਂ ਘਾਟੀ ਦੱਖਣੀ ਅਮਰੀਕਾ ਦਾ ਪੱਧਰਾ ਨੀਵਾਂ ਮੈਦਾਨ ਹੈ ਜੋ ਕਿ ਅਮੇਜ਼ਨ ਦਰਿਆ ਦੁਆਰਾ ਲਿਆਂਦੀ ਉਪਜਾਊ ਮਿੱਟੀ ਤੋਂ ਬਣਿਆ ਹੈ ਅਮੇਜ਼ਨ ਦਰਿਆ ਨੀਲ ਦਰਿਆ ਤੋਂ ਬਾਅਦ ਸੰਸਾਰ ਦਾ ਦੂਜਾ ਵੱਡਾ ਦਰਿਆ ਹੈ। ਅਮੇਜ਼ਨ . ਘਾਟੀ ਵਿੱਚ ਛਤਰੀਨੁਮਾ ਵਰਖਾ ਜੰਗਲ ਪਾਏ ਜਾਂਦੇ ਹਨ ਇਹਨਾਂ ਦੀਆਂ ਟਹਿਣੀਆਂ ਆਪਸ ਵਿੱਚ ਫਸੀਆਂ ਹੁੰਦੀਆਂ ਹਨ। ਇਸ ਘਾਟੀ ਵਿੱਚ ਮੱਕੀ ਅਤੇ ਮੋਟੇ ਅਨਾਜ ਪੈਦਾ ਹੁੰਦੇ ਹਨ

 

 

 

ਪ੍ਰਸ਼ਨ- 12. ਪੈਅਰੀਜ਼ ਘਾਹ ਦੇ ਮੈਦਾਨਾਂ ਬਾਰੇ ਸੰਖੇਪ ਜਾਣਕਾਰੀ ਦਿਓ ।ਰੇਲ ਮਾਰਗਾਂ ਨੇ ਇਸ ਮੈਦਾਨ ਦੀ ਉੱਨਤੀ ਵਿੱਚ ਕੀ ਯੋਗਦਾਨ ਪਾਇਆ ਹੈ ?

ਉੱਤਰ- ਪੈਅਰੀਜ਼ ਉੱਤਰੀ ਅਮਰੀਕਾ ਦੇ ਘਾਹ ਦੇ ਮੈਦਾਨ ਹਨ ।ਇੰਨ੍ਹਾਂ ਦਾ ਜਿਆਦਾ ਭਾਗ ਅਮਰੀਕਾ ਅਤੇ ਕੈਨੇਡਾ ਵਿੱਚ ਫੈਲਿਆ ਹੋਇਆ ਹੈ ।ਇੰਨਾਂ ਦੇ ਜਿਆਦਾ ਭਾਗਾਂ ਵਿੱਚ ਰੁੱਖ ਨਹੀਂ ਹਨ ਜਿੱਥੇ-ਕਿਤੇ ਨੀਵੇਂ ਖੇਤਰ ਹਨ ਉੱਥੇ ਦਰਿਆਵਾਂ ਦੀਆਂ ਘਾਟੀਆ ਵਿੱਚ ਦਰਖਤ ਪਾਏ ਜਾਂਦੇ ਹਨ ਇਨ੍ਹਾਂ ਮੈਦਾਨਾਂ ਦੀ ਘਾਹ ਵੀ ਦੋ ਮੀਟਰ ਉੱਚੀ ਹੁੰਦੀ ਹੈ ।ਇੰਨਾਂ ਮੈਦਾਨਾਂ ਦੀ ਉੱਨਤੀ ਵਿੱਚ ਰੇਲ ਮਾਰਗਾਂ ਦਾ ਬਹੁਤ ਯੋਗਦਾਨ ਹੈ ਪਹਿਲਾਂ ਇੱਥੇ ਰੇਲਵੇ ਲਾਈਨਾ ਬਣੀਆਂ ਫਿਰ ਕਸਬੇ ਅਤੇ ਸ਼ਹਿਰ ਵਿਕਸਿਤ ਹੋਏ।

 

ਪ੍ਰਸ਼ਨ-13. ਸਹਾਰਾ ਮਾਰੂਥਲ ਦੀ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਲਿਖੋ।

ਉੱਤਰ- ਸਹਾਰਾ ਮਾਰੂਥਲ ਵਿੱਚ ਪਾਣੀ ਦੀ ਬਹੁਤ ਘਾਟ ਹੈ। ਇੱਥੇ ਜੀਵ-ਜੰਤੂਆਂ ਅਤੇ ਪੌਦਿਆਂ ਨੇ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਸਾਰ ਢਾਲ ਲਿਆ ਹੈ ।ਇੱਥੋਂ ਦੀ ਬਨਸਪਤੀ ਦੀਆਂ ਜੜਾਂ ਲੰਬੀਆਂ ਹੁੰਦੀਆਂ ਹਨ ਤਾਂ ਜੋ ਧਰਤੀ ਦੀ ਡੂੰਘਾਈ ਤੋਂ ਪਾਣੀ ਪ੍ਰਾਪਤ ਕੀਤਾ ਜਾ ਸਕੇ। ਵਾਸ਼ਪ ਉਤਸਰਜਨ ਨੂੰ ਘੱਟ ਕਰਨ ਲਈ ਦਰਖਤਾਂ ਦੇ ਪੱਤੇ ਬਾਰੀਕ ਜਾਂ ਕੰਡਿਆਲੇ ਹੁੰਦੇ ਹਨ ਉਠ ਇੱਥੋਂ ਦਾ ਮੁੱਖ ਜਾਨਵਰ ਹੈ। ਉਹ ਕਈ ਕਈ ਦਿਨ ਭੋਜਨ ਅਤੇ ਪਾਣੀ ਤੋਂ ਬਿਨਾ ਰਹਿ ਸਕਦਾ ਹੈ। ਕੁਝ ਦੁਸਰੇ ਮਾਸਾਹਾਰੀ ਜਾਨਵਰ ਆਪਣੇ ਖਾਣੇ ਤੋਂ ਹੀ ਪਾਣੀ ਦੀ ਜਰੂਰਤ ਪੂਰੀ ਕਰ ਲੈਂਦੇ ਹਨ

 

ਪ੍ਰਸ਼ਨ-14.ਲੱਦਾਖ ਨੂੰ ਚੰਨ-ਧਰਤੀ ਕਿਉਂ ਕਿਹਾ ਜਾਂਦ ਹੈ ?

ਉੱਤਰ- ਲੱਦਾਖ ਸੰਸਾਰ ਦੇ ਸਭ ਤੋਂ ਠੰਢੇ ਖੇਤਰਾਂ ਵਿੱਚੋਂ ਇੱਕ ਹੈ। ਇਹ ਸਾਲ ਦੇ 6 ਮਹੀਨੇ ਬਰਫਬਾਰੀ ਕਰਕੇ ਬਾਕੀ ਸਾਰੇ ਭਾਰਤ ਤੋਂ ਕਟਿਆ ਰਹਿੰਦਾ ਹੈ | ਅਜਿਹੇ ਮੌਸਮ ਕਰਕੇ ਇੱਥੇ ਲੋਕਾਂ ਦਾ ਰਹਿਣਾ ਔਖਾ ਹੈ। ਇੱਥੇ ਵੀ ਬਰਫ ਜੰਮੇ ਹੋਣ ਕਾਰਨ ਪਾਣੀ ਦੀ ਘਾਟ ਰਹਿੰਦੀ ਹੈ ਗਰਮੀਆ ਵਿੱਚ ਜਦੋਂ ਬਰਫ ਪਿਘਲਦੀ ਹੈ ਤਾਂ ਸੇਬ, ਅਖਰੋਟ, ਖੁਰਮਾਨੀ ਆਦਿ ਉਗਾਏ ਜਾਂਦੇ ਹਨ ਇੱਥੇ ਪਹੁੰਚਣਾ ਔਖਾ ਹੋਣ ਕਰਕੇ ਹੀ ਇਸਨੂੰ ਚੰਨ ਧਰਤੀ ਕਿਹਾ ਜਾਂਦਾ ਹੈ।

 

ਪ੍ਰਸ਼ਨ-15. ਅਫਰੀਕਾ ਦੇ ਵੈਲਡ ਦੇ ਮੈਦਾਨਾਂ ਬਾਰੇ ਜਾਣਕਾਰੀ ਦਿਓ।

ਉੱਤਰ ਵੈਲਡ ਦੱਖਣੀ ਅਫਰੀਕਾ ਦਾ ਵਿਸ਼ਾਲ ਘਾਹ ਦਾ ਮੈਦਾਨ ਹੈ ਮਹਾਂਦੀਪਾਂ ਦੇ ਅੰਦਰੂਨੀ ਭਾਗਾਂ ਵਿੱਚ ਹੋਣ ਕਾਰਨ ਨਮੀਂ ਭਰੀਆਂ ਪੌਣਾਂ ਇਨ੍ਹਾਂ ਤੱਕ ਨਹੀਂ ਪਹੁੰਚਦੀਆਂ ।ਇਸ ਕਰਕੇ ਇਹ ਖੇਤਰ ਖੁਸ਼ਕ ਖੇਤਰ ਕਰਕੇ ਜਾਣੇ ਜਾਂਦੇ ਹਨ। ਉੱਚੇ ਪਠਾਰਾਂ ਤੇ ਸਥਿੱਤ ਘਾਹ ਦੇ ਮੈਦਾਨਾਂ ਨੂੰ ਉੱਚੇ ਵੈਲਡ ਕਹਿੰਦੇ ਹਨ।