Friday, 1 January 2021

ਪਾਠ-10 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਉਂ)

0 comments

ਪਾਠ-10 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਉਂ)

 

ਪ੍ਰਸ਼ਨ-1. ਇਤਿਹਾਸ ਵਿੱਚ ਭਾਰਤੀ ਉਪ-ਮਹਾਂਦੀਪ ਦੇ ਕਿਹੜੇ-ਕਿਹੜੇ ਨਾਮ ਰੱਖੇ ਗਏ?

ਉੱਤਰ- ਹਿੰਦੁਸਤਾਨ ਅਤੇ ਭਾਰਤਵਰਸ਼



 

ਪ੍ਰਸ਼ਨ-2.ਇਤਿਹਾਸਕਾਰਾਂ ਨੇ ਭਾਰਤੀ ਉਪ-ਮਹਾਂਦੀਪ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ?

ਉੱਤਰ ਤਿੰਨ ਯੁੱਗਾਂ ਵਿੱਚ। ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ ਅਤੇ ਆਧੁਨਿਕ ਯੁੱਗ

 

ਪ੍ਰਸ਼ਨ-3. ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ

ਉੱਤਰ- ਭਾਰਤੀ ਇਤਿਹਾਸ ਦੇ ਦੋ ਪ੍ਰਕਾਰ ਦੇ ਹਨ

1. ਪੁਰਾਤੱਤਵ ਸੋਤ-ਇਸ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸਿੱਕੇ, ਬਰਤਨ, ਹਥਿਆਰ, ਗਹਿਣੇ,ਚਿੱਤਰ ਆਦਿ ਸ਼ਾਮਿਲ ਹਨ।

2.ਸਾਹਿਤਿਕ ਸ੍ਰੋਤ-ਇਸ ਵਿੱਚ ਰਾਜੇ, ਮਹਾਂਰਾਜਿਆਂ ਦੀਆਂ ਜੀਵਨੀਆਂ,ਵਿਦੇਸ਼ੀ ਯਾਤਰੀਆਂ ਦੇ ਲੇਖ ਅਤੇ ਦਸਤਾਵੇਜ਼ ਸ਼ਾਮਿਲ ਹਨ।

 

ਪ੍ਰਸ਼ਨ-4. ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸੋਤ ਹਨ?

ਉੱਤਰ-ਵਿਦੇਸ਼ੀ ਯਾਤਰੀਆਂ ਦੇ ਲੇਖਾਂ ਨਾਲ ਅਸੀਂ ਉਸ ਸਮੇਂ ਦੇ ਰਾਜਿਆਂ, ਆਮ ਲੋਕਾਂ ਅਤੇ ਵੱਖ-ਵੱਖ ਨਗਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ