ਪਾਠ-17 ਕਬੀਲੇ ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ
ਪ੍ਰਸ਼ਨ-1. ਕਬੀਲੇ ਦੇ ਲੋਕਾਂ ਦਾ ਮੁੱਖ ਕੰਮ ਕਿਹੜਾ ਸੀ?
ਉੱਤਰ- ਕਬੀਲੇ ਦੇ ਲੋਕਾਂ ਦਾ ਮੁੱਖ ਕੰਮ ਖੇਤੀ ਕਰਨਾ ਸੀ। ਪਰ ਕਈ ਕਬੀਲਿਆਂ ਦੇ ਲੋਕ ਸ਼ਿਕਾਰ, ਵਪਾਰ ਅਤੇ ਪਸ਼ੂ-ਪਾਲਣ ਦਾ ਕੰਮ ਵੀ ਕਰਦੇ ਸਨ।
ਪ੍ਰਸ਼ਨ-2. ਖਾਨਾ ਬਦੋਸ਼ ਤੋਂ ਕੀ ਭਾਵ ਹੈ?
ਉੱਤਰ- ਕੁੱਝ ਕਬੀਲਿਆਂ ਦੇ ਲੋਕ ਆਪਣਾ ਜੀਵਨ ਗੁਜ਼ਾਰਾ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਫਿਰਦੇ ਰਹਿੰਦੇ ਸਨ । ਇਨ੍ਹਾਂ ਨੂੰ ਖਾਨਾ ਬਦੋਸ਼ ਕਹਿੰਦੇ ਹਨ ।
ਪ੍ਰਸ਼ਨ-3. ਕਬਾਇਲੀ ਸਮਾਜ ਦੇ ਲੋਕ ਕਿੱਥੇ ਰਹਿੰਦੇ ਸਨ?
ਉੱਤਰ- ਜੰਗਲਾਂ , ਪਹਾੜਾਂ ਅਤੇ ਰੇਤੀਲੇ ਦੇਸ਼ਾਂ ਵਿੱਚ ।
ਪ੍ਰਸ਼ਨ-4. ਮੱਧਕਾਲੀਨ ਯੁੱਗ ਵਿੱਚ ਪੰਜਾਬ ਵਿੱਚ ਕਿਹੜੇ-ਕਿਹੜੇ ਕਬੀਲੇ ਰਹਿੰਦੇ ਸਨ ?
ਉੱਤਰ- ਖੋਖਰ, ਰੱਖੜ, ਲੰਗਾਹ ਅਤੇ ਬਲੂਚ ਆਦਿ ।
ਪ੍ਰਸ਼ਨ-5. ਸਫਾਕਾ ਕੌਣ ਸੀ ?
ਉੱਤਰ- ਸੂਫਾਕਾ ਅਰੋਮ ਵੰਸ਼ ਦਾ ਪਹਿਲਾ ਸ਼ਾਸਕ ਸੀ । ਉਸਨੇ ਕਈ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਉਸ ਦੀ ਰਾਜਧਾਨੀ ਗੁੜਗਾਉਂ ਸੀ ।
ਪ੍ਰਸ਼ਨ-6. ਕਿਸ ਖੇਤਰ ਨੂੰ ਗੋਡਵਾਨਾ ਕਿਹਾ ਜਾਂਦਾ ਹੈ ?
ਉੱਤਰ- ਪੱਛਮੀਂ ਉੜੀਸਾ, ਪੂਰਬੀ ਮਹਾਂਰਾਸ਼ਟਰ , ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਖੇਤਰਾਂ ਨੂੰ ਸਮੂਹਿਕ ਰੂਪ ਵਿੱਚ ਗੋਂਡਵਾਨਾ ਕਿਹਾ ਜਾਂਦਾ ਹੈ ਕਿਉਂਕਿ ਇਸ ਖੇਤਰ ਵਿੱਚ ਗੋਂਡ ਲੋਕਾਂ ਦੀ ਵੱਧ ਸੰਖਿਆ ਸੀ ।