Friday 1 January 2021

ਪਾਠ-14 ਮੁਗਲ ਸਾਮਰਾਜ

0 comments

ਪਾਠ-14 ਮੁਗਲ ਸਾਮਰਾਜ

 

ਪ੍ਰਸ਼ਨ-1. ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਕਿਉਂ ਭੇਜਿਆ ਸੀ ?

ਉੱਤਰ-ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਵਿਵਹਾਰ ਕੀਤਾ ਸੀ। ਉਹ ਰਾਣਾ ਸਾਂਗਾ ਨਾਲ ਮਿਲ ਕੇ ਲੌਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਬਾਬਰ ਨੂੰ ਹਮਲਾ ਕਰਨ ਲਈ ਸੱਦਾ ਭੇਜਿਆ



 

ਪ੍ਰਸ਼ਨ-2. ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ- ਬਾਬਰ ਨੇ 1526 : ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਉਸ ਨੇ ਰਾਜਪੂਤ ਰਾਜੇ ਰਾਣਾ ਸਾਂਗਾ ਨੂੰ 1527 ਵਿੱਚ ਕਾਨਵਾਹ ਦੀ ਲੜਾਈ ਵਿੱਚ ਹਰਾਇਆ | ਬਾਬਰ ਨੇ ਅਫਗਾਨਾਂ ਨੂੰ ਵੀ ਬੁਰੀ ਤਰਾਂ ਹਰਾਇਆ।

 

ਪ੍ਰਸ਼ਨ-3. ਮਨਸਬਦਾਰੀ ਪ੍ਰਣਾਲੀ ਤੋਂ ਕੀ ਭਾਵ ਹੈ ?

ਉੱਤਰ- ਮਨਸਬ ਦਾ ਭਾਵ ਹੈ ਅਹੁਦਾ ਮਨਸਬਦਾਰੀ ਪ੍ਰਣਾਲੀ ਨਾਲ ਮੁਗਲ ਦਰਬਾਰ ਵਿੱਚ ਕਰਮਚਾਰੀਆਂ ਦੀ ਆਮਦਨ ਅਤੇ ਰੁਤਬਾ ਨਿਸ਼ਚਿਤ ਕੀਤੇ ਜਾਂਦੇ ਸਨ ਉਸ ਸਮੇਂ ਮਨਸਬਦਾਰਾਂ ਦੀਆਂ 33ਰਾਣੀਆਂ ਸਨ। ਬਾਦਸ਼ਾਹ ਕਿਸੇ ਵੀ ਸਬਦਾਰ ਨੂੰ ਤਰੱਕੀ ਦੇ ਸਕਦਾ ਸੀ ਜਾਂ ਉਸ ਨੂੰ ਹਟਾ ਸਕਦਾ ਸੀ

 

ਪ੍ਰਸ਼ਨ-4. ਅਕਬਰ ਦੀਆਂ ਜਿੱਤਾਂ ਬਾਰੇ ਲਿਖੋ

ਉੱਤਰ- ਅਕਬਰ ਨੇ ਰਾਜਗੱਦੀ ਤੇ ਬੈਠਣ ਮਗਰੋਂ 1556 : ਵਿੱਚ ਪਾਨੀਪਤ ਦੀ ਦੂਜੀ ਲੜਾਈ ਵਿੱਚ ਹੋ ਨੂੰ ਹਰਾਇਆ ਅਤੇ ਦਿੱਲੀ ਤੇ ਅਧਿਕਾਰ ਕਰ ਲਿਆ ਉਸ ਨੇ ਰਾਜਪੂਤਾਂ ਦੇ ਪ੍ਰਦੇਸ਼, ਗੁਜਰਾਤ, ਬਿਹਾਰ-ਬੰਗਾਲ, ਬੀਜਾਪੁਰ, ਗੋਲਕੁੰਡਾ ਅਤੇ ਖਾਨਦੇਸ਼ ਆਦਿ ਦੇਸ਼ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ

 

ਪ੍ਰਸ਼ਨ-5. ਮੁਗਲਾਂ ਦੀ ਭੂਮੀਂ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ?

ਉੱਤਰ- ਭੂਮੀਂ ਲਗਾਨ ਮੁਗਲਾਂ ਦੀ ਆਮਦਨ ਦਾ ਮੁੱਖ ਸਾਧਨ ਸੀ। ਟੋਡਰ ਮੱਲ ਅਕਬਰ ਦਾ ਲਗਾਨ ਮੰਤਰੀ ਸੀ। ਉਸ ਨੇ ਸਾਰੀ ਭੁਮੀਂ ਦਾ ਮਾਪ ਕਰਵਾ ਕੇ ਉਪਜ ਦੇ ਹਿਸਾਬ ਨਾਲ ਲਗਾਨ ਨਿਸ਼ਚਿਤ ਕੀਤਾ

 

 

ਪ੍ਰਸ਼ਨ-6. ਅਕਬਰ ਨੇ ਭੂਮੀਂ ਦੀ ਦਰਜਾਬੰਦੀ ਕਿਵੇਂ ਕੀਤੀ ?

ਉੱਤਰ- ਅਕਬਰ ਨੇ ਸਾਰੀ ਭੂਮੀਂ ਨੂੰ ਚਾਰ ਭਾਗਾਂ ਵਿੱਚ ਵੰਡਿਆ :

1. ਪੋਲਜ਼ ਭੁਮੀਂ-ਇਹ ਬਹੁਤ ਹੀ ਉਪਜਾਊ ਭੂਮੀਂ ਸੀ ।ਇਸ ਵਿੱਚ ਕਿਸੇ ਵੀ ਸਮੇਂ ਕੋਈ ਵੀ ਫਸਲ ਬੀਜੀ ਜਾ ਸਕਦੀ ਸੀ

 2. ਪਰੌਤੀ ਭੂਮੀਂ- ਇਸ ਵਿੱਚ ਇੱਕ ਜਾਂ ਦੋ ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ

 3. ਛੱਛਰ ਭੂਮੀਂ- ਇਸ ਵਿੱਚ 3-4 ਸਾਲਾਂ ਬਾਅਦ ਫਸਲ ਬੀਜੀ ਜਾ ਸਕਦੀ ਸੀ

 4. ਬੰਜਰ ਭੁਮੀਂ- ਇਸ ਵਿੱਚ 5-6 ਸਾਲਾਂ ਬਾਅਦ ਫਸਲ ਬੀਜੀ ਜਾ ਸਕਦੀ ਸੀ

 

ਪ੍ਰਸ਼ਨ-7. ਕਨਕੂਤ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ-ਮੁਗਲ ਸਾਮਰਾਜ ਵਿੱਚ ਕਿਸਾਨਾਂ ਤੋਂ ਟੈਕਸ ਲਗਾਨ ਫਸਲ ਦੀ ਉਪਜ ਤੋਂ ਲਿਆ ਜਾਂਦਾ ਸੀ। ਕਨਕਤ ਪ੍ਰਣਾਲੀ ਅਨੁਸਾਰ ਸਰਕਾਰ ਖੇਤਾਂ ਵਿੱਚ ਖੜੀ ਫਸਲ ਦਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕਰ ਦਿੰਦੀ ਸੀ

 

ਪ੍ਰਸ਼ਨ-8. ਬਟਾਈ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ- ਬਟਾਈ ਪ੍ਰਣਾਲੀ ਅਨੁਸਾਰ ਜਦੋਂ ਫਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ ਤਿੰਨ ਭਾਗਾਂ ਵਿੱਚ ਵੰਡ ਲਿਆ ਜਾਂਦਾ ਸੀ। ਇੱਕ ਭਾਗ ਸਰਕਾਰ ਦਾ ਅਤੇ ਦੋ ਭਾਗ ਕਿਸਾਨ ਦੇ ਹੁੰਦੇ ਸਨ

 

ਪ੍ਰਸ਼ਨ-9. ਨਸਕ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ- ਨਮਕ ਪ੍ਰਣਾਲੀ ਅਨੁਸਾਰ ਸਾਰੇ ਪਿੰਡ ਦੀ ਖੜੀ ਫਸਲ ਦਾ ਇੱਕਠਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ।