Friday 1 January 2021

ਪਾਠ-25 ਲਿੰਗ ਅਸਮਾਨਤਾ

0 comments

ਪਾਠ-25 ਲਿੰਗ ਅਸਮਾਨਤਾ

 

ਪ੍ਰਸ਼ਨ-1. ਲਿੰਗ ਅਸਮਾਨਤਾ ਤੋਂ ਕੀ ਭਾਵ ਹੈ ?

ਉੱਤਰ- ਜੇਕਰ ਲੜਕੇ ਅਤੇ ਲੜਕੀ ਪ੍ਰਤੀ ਭਿੰਨ-ਭਿੰਨ ਵਿਵਹਾਰ ਕੀਤਾ ਜਾਵੇ ਤਾਂ ਇਸਨੂੰ ਲਿੰਗ ਅਸਮਾਨਤਾ ਕਿਹਾ ਜਾਂਦਾ ਹੈ। ਇਹ ਸਮਾਜ ਦੁਆਰਾ ਪੈਦਾ ਕੀਤੀ ਅਸਮਾਨਤਾ ਹੈ



 

ਪ੍ਰਸ਼ਨ-2. ਲਿੰਗ ਤੋਂ ਤੁਸੀਂ ਕੀ ਸਮਝਦੇ ਹੋਂ ?

ਉੱਤਰ- ਕੁਝ ਭੋਤਿਕ ਅਤੇ ਸਰੀਰਕ ਲੱਛਣ ਔਰਤ ਅਤੇ ਮਰਦ ਨੂੰ ਅਲੱਗ ਅਲੱਗ ਦਰਸਾਉਂਦੇ ਹਨ ਇਹਨਾਂ ਲੱਛਣਾ ਦੁਆਰਾ ਨਿਰਧਾਰਿਤ ਅੰਤਰ ਲਿੰਗ ਅਖਵਾਉਂਦਾ ਹੈ

 

ਪ੍ਰਸ਼ਨ-3. ਕੀ ਘਰ ਵਿੱਚ ਤੁਸੀਂ ਆਪਣੀ ਭੈਣ ਨੂੰ ਬਰਾਬਰ ਸਮਝਦੇ ਹੋਂ ?

ਉੱਤਰ- ਹਾਂ, ਮੈਂ ਘਰ ਵਿੱਚ ਆਪਣੀ ਭੈਣ ਨੂੰ ਬਰਾਬਰ ਸਮਝਦਾ ਹਾਂ ਉਸਦਾ ਪਾਲਣ-ਪੋਸ਼ਣ ਠੀਕ ਉਸੇ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਮੇਰਾ ਉਸਨੂੰ ਮੇਰੀ ਤਰ੍ਹਾਂ ਹੀ ਚੰਗਾ ਭੋਜਨ, ਚੰਗੇ ਕੱਪੜੇ ਅਤੇ ਉਚਿਤ ਸਿੱਖਿਆ ਦਿੱਤੀ ਜਾਂਦੀ ਹੈ

 

ਪ੍ਰਸ਼ਨ- 4. ਔਰਤਾਂ ਨਾਲ ਵਖਰੇਵੇਂ ਦਾ ਕੋਈ ਇੱਕ ਨੁਕਤਾ ਦੱਸੋ

ਉੱਤਰ- ਅੱਜ ਦੇ ਸਮਾਜ ਵਿੱਚ ਵੀ ਮਰਦ ਨੂੰ ਔਰਤ ਨਾਲੋਂ ਵੱਧ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ। ਔਰਤ ਨੂੰ ਦਿਮਾਗੀ ਤੌਰ ਤੇ ਵੀ ਮਰਦ ਨਾਲੋਂ ਘੱਟ ਸਮਝਿਆ ਜਾਂਦਾ ਹੈ

 

ਪ੍ਰਸ਼ਨ- 5. ਕੀ ਵਿੱਦਿਆ ਨਾਲ ਲਿੰਗ ਵਿਤਕਰਾ ਘਟਾਇਆ ਜਾ ਸਕਦਾ ਹੈ ?

ਉੱਤਰ- ਹਾਂ, ਵਿੱਦਿਆ ਨਾਲ ਲਿੰਗ ਵਿਤਕਰਾ ਘਟਾਇਆ ਜਾ ਸਕਦਾ ਹੈ। ਸਿੱਖਿਆ ਮਨੁੱਖ ਨੂੰ ਜਾਗਰੂਕ ਕਰਦੀ ਹੈ ਅਤੇ ਸਾਰਿਆਂ ਨਾਲ ਸਮਾਨ ਵਿਵਹਾਰ ਸਿਖਾਉਂਦੀ ਹੈ ਸਿੱਖਿਅਤ ਔਰਤਾਂ ਦਾ ਸ਼ੋਸ਼ਣ ਵੀ ਨਹੀਂ ਕੀਤਾ ਜਾ ਸਕਦਾ

 

ਪ੍ਰਸ਼ਨ- 6. ਕੀ ਭਾਰਤੀ ਪਰੰਪਰਾਵਾਂ ਲਿੰਗ ਅਸਮਾਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ?

ਉੱਤਰ- ਹਾਂ, ਭਾਰਤੀ ਪਰੰਪਰਾਵਾਂ ਲਿੰਗ ਅਸਮਾਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਭਾਰਤੀ ਸਮਾਜ ਵਿੱਚ ਲੜਕੇ ਦੇ ਜਨਮ ਨੂੰ ਪਹਿਲ ਦਿੱਤੀ ਜਾਂਦੀ ਹੈ ਇਹ ਸਮਝਿਆ ਜਾਂਦਾ ਹੈ ਕਿ ਲੜਕਾ ਹੀ ਪਰਿਵਾਰ ਨੂੰ ਅੱਗੇ ਵਧਾਉਂਦਾ ਹੈ |ਲੜਕੀ ਨੂੰ ਇੱਕ ਜਿੰਮੇਵਾਰੀ ਸਮਝਿਆ ਜਾਂਦਾ ਹੈ

 

 

 

ਪ੍ਰਸ਼ਨ- 7.ਸਮਾਜਿਕ ਖੇਤਰ ਵਿੱਚ ਕੋਈ ਦੋ ਲਿੰਗ ਅਸਮਾਨਤਾਵਾਂ ਬਾਰੇ ਲਿਖੋ

ਉੱਤਰ- 1.ਪਰਿਵਾਰ ਵਿੱਰ- ਸਾਡੇ ਪਰਿਵਾਰਾਂ ਵਿੱਚ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ ਲੜਕੀਆਂ ਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਘਰ ਅੰਦਰ ਹੀ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ

2. ਸਮਾਜ ਵਿੱਚ- ਸਾਡੇ ਸਮਾਜ ਵਿੱਚ ਵੀ ਮਰਦਾ ਦਾ ਪੂਰਨ ਕੰਟਰੋਲ ਹੈ ਵਧੇਰੇ ਕੁਸ਼ਲਤਾ ਅਤੇ ਸਮਝਦਾਰੀ ਵਾਲੇ ਕੰਮ ਮਰਦਾਂ ਨੂੰ ਸੌਂਪੇ ਜਾਂਦੇ ਹਨ ਔਰਤਾਂ ਨੂੰ ਇਸਦੇ ਯੋਗ ਨਹੀਂ ਸਮਝਿਆ ਜਾਂਦਾ।

 

ਪ੍ਰਸ਼ਨ- 8 ਆਰਥਿਕ ਖੇਤਰ ਵਿੱਚ ਲਿੰਗ ਅਸਮਾਨਤਾ ਬਾਰੇ ਸੰਖੇਪ ਨੋਟ ਲਿਖੋ

ਉੱਤਰ- 1. ਧਨ-ਸੰਪਤੀ ਦੀ ਵੰਡ ਵਿੱਚ ਅੱਜ ਵੀ ਔਰਤਾਂ ਨੂੰ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ।

2. ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਨੌਕਰੀ ਦੇ ਨਾਲ-ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ। ਉਸਦੀ ਕਮਾਈ ਤੇ ਅਧਿਕਾਰ ਵੀ ਉਸਦੇ ਪਤੀ ਦਾ ਹੀ ਹੁੰਦਾ ਹੈ

3. ਕਾਰਖਾਨਿਆਂ ਵਿੱਚ ਸਮਾਨ ਕੰਮ ਲਈ ਔਰਤਾਂ ਨੂੰ ਮਰਦ ਮਜ਼ਦੂਰਾਂ ਤੋਂ ਘੱਟ ਮਜਦੂਰੀ ਦਿੱਤੀ ਜਾਂਦੀ ਹੈ

 

ਪ੍ਰਸ਼ਨ- 9. ਵਾਰ ਅਜਿਹੇ ਤੱਥ ਲਿਖੋ ਚਿੰਨ੍ਹਾਂ ਕਾਰਨ ਲਿੰਗ ਅਸਮਾਨਤਾ ਲਗਾਤਾਰ ਚਲਦੀ ਰਹੀ ਹੈ

ਉੱਤਰ- 1. ਪਿੰਡਾ ਵਿੱਚ ਅੱਜ ਵੀ ਔਰਤਾਂ ਆਪਣਾ ਮੂੰਹ ਢਕ ਕੇ ਰੱਖਦੀਆਂ ਹਨ ਅਤੇ ਮਰਦਾਂ ਨਾਲ ਖੁੱਲ ਕੇ ਗੱਲ ਨਹੀਂ ਕਰਦੀਆਂ

2. ਸਮਾਜ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਵਿੱਚ ਔਰਤ ਦਾ ਦਰਜਾ ਬਹੁਤ ਘੱਟ ਹੈ

3. ਔਰਤ ਨੂੰ ਰਾਜਨੀਤੀ ਦੇ ਖੇਤਰ ਵਿੱਚ ਜਾਂ ਪਰਿਵਾਰ ਸੰਬੰਧੀ ਫੈਸਲੇ ਲੈਣ ਦੇ ਯੋਗ ਨਹੀਂ ਸਮਝਿਆ ਜਾਂਦਾ।

4. ਹੁਣ ਵੀ ਔਰਤ ਨੂੰ ਆਪਣਾ ਵਿਆਹ ਆਪਣੀ ਇੱਛਾ ਨਾਲ ਕਰਵਾਉਣ ਦਾ ਅਧਿਕਾਰ ਅਮਲ ਵਿੱਚ ਨਹੀਂ ਹੈ

 

 

 

 

ਪ੍ਰਸ਼ਨ 10. ਲਿੰਗ ਸਮਾਨਤਾ ਅਤੇ ਔਰਤ ਦੀ ਹਾਲਤ ਸੁਧਾਰਨ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮ ਲਿਖੋ

 ਉੱਤਰ- 1. ਕੰਨਿਆ ਨੂੰ ਮਾਤਾ ਪਿਤਾ ਦੀ ਸੰਪਤੀ ਵਿੱਚ ਸਮਾਨ ਅਧਿਕਾਰ ਦਿੱਤਾ ਗਿਆ ਹੈ

2. ਪਤੀ ਦੀ ਸੰਪਤੀ ਤੇ ਔਰਤ ਦਾ ਬਰਾਬਰ ਦਾ ਅਧਿਕਾਰ ਹੈ

3. ਦਹੇਜ਼ ਲੈਣਾ ਗੈਰ-ਕਾਨੂੰਨੀ ਹੈ

4. ਬਾਲ-ਵਿਆਹ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ

5. ਔਰਤਾਂ ਨੂੰ ਬਰਾਬਰ ਕੰਮ ਲਈ ਮਰਦਾਂ ਦੇ ਸਮਾਨ ਤਨਖਾਹ ਦਿੱਤੀ ਜਾਂਦੀ ਹੈ

 

ਪ੍ਰਸ਼ਨ- 11. ਤੁਹਾਡੇ ਵਿਚਾਰ ਅਨੁਸਾਰ ਲੜਕੀਆਂ ਨੂੰ ਬਰਾਬਰ ਅਧਿਕਾਰ ਕਿਉਂ ਮਿਲਣੇ ਚਾਹੀਦੇ ਹਨ ?

ਉੱਤਰ- ਲੜਕੀਆਂ ਦੀ ਸਿੱਖਿਆ ਦਾ ਲੜਕਿਆਂ ਦੀ ਸਿੱਖਿਆ ਨਾਲੋਂ ਵੀ ਵੱਧ ਮਹੱਤਵ ਹੈ ਇੱਕ ਪੜ੍ਹੀ-ਲਿਖੀ ਔਰਤ ਆਪਣੇ ਪੂਰੇ ਪਰਿਵਾਰ ਨੂੰ ਪੜ੍ਹਾ-ਲਿਖਾ ਸਕਦੀ ਹੈ ਅਤੇ ਉਸਦੀ ਸਿਹਤ ਦਾ ਧਿਆਨ ਰੱਖ ਸਕਦੀ ਹੈ ਸਿੱਖਿਅਤ ਔਰਤ ਦਾ ਸ਼ੋਸ਼ਣ ਵੀ ਨਹੀਂ ਕੀਤਾ ਜਾ ਸਕਦਾ | ਪੜੀ-ਲਿਖੀ ਔਰਤ ਆਤਮ-ਵਿਸ਼ਵਾਸ ਅਤੇ ਗਿਆਨ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਜਰੂਰੀ ਹੈ ਕਿ ਔਰਤ ਇੱਕ ਚੰਗੀ ਨਾਗਰਿਕ, ਪਰਿਵਾਰਕ ਮੈਂਬਰ ਅਤੇ ਸ੍ਰੇਸ਼ਟ ਮਾਂ ਬਣੇ