Friday 1 January 2021

ਪਾਠ-24 ਜਨਤਕ ਸੰਚਾਰ ਅਤੇ ਲੋਕਤੰਤਰ

0 comments

ਪਾਠ-24

ਜਨਤਕ ਸੰਚਾਰ ਅਤੇ ਲੋਕਤੰਤਰ

 

ਪ੍ਰਸ਼ਨ-1. ਜਨਤਕ ਸੰਚਾਰ ਅਤੇ ਲੋਕਤੰਤਰ ਵਿੱਚ ਕੀ ਸੰਬੰਧ ਹੈ ?

ਉੱਤਰ- ਮੀਡੀਆ ਲੋਕਤੰਤਰ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਾ ਹੈ ।ਇਹ ਲੋਕਾਂ ਨੂੰ ਸਰਕਾਰ ਦੇ ਕੰਮਾਂ ਪ੍ਰਤੀ ਸੁਚੇਤ ਕਰਦਾ ਹੈ 

ਪ੍ਰਸ਼ਨ-2. ਜਨਤਕ ਸੰਚਾਰ ਦੇ ਬਿਜਲਈ ਸਾਧਨਾਂ ਦੇ ਨਾਂ ਲਿਖੋ

ਉੱਤਰ- ਟੈਲੀਵਿਜ਼ਨ ਕੰਪਿਊਟਰ ਅਤੇ ਰੇਡੀਓ

 

ਪ੍ਰਸ਼ਨ-3. ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋਂ ?

ਉੱਤਰ- ਸੂਚਨਾ ਦੇ ਅਧਿਕਾਰ ਰਾਹੀਂ ਸਾਨੂੰ ਕੋਈ ਵੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਇਸ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਸਰਕਾਰੀ ਅਧਿਕਾਰੀਆਂ ਪਾਸੋਂ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ

 

ਪ੍ਰਸ਼ਨ-4. ਵਿਗਿਆਪਨ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ- ਆਪਣੀ ਤਿਆਰ ਕੀਤੀ ਵਸਤ ਦੀ ਮਸ਼ਹੂਰੀ ਲਈ ਪ੍ਰਚਾਰ ਕਰਨਾ ਵਿਗਿਆਪਨ ਅਖਵਾਉਂਦਾ ਹੈ ਵਿਗਿਆਨ ਰਾਹੀਂ ਉਤਪਾਦਕ (ਵਸਤੂ ਤਿਆਰ ਕਰਤਾ) ਲੋਕਾਂ ਦਾ ਧਿਆਨ ਆਪਣੀ ਵਸਤੂ ਵੱਲ ਖਿੱਚਣਾ ਚਾਹੁੰਦਾ ਹੈ

 

ਪ੍ਰਸ਼ਨ-5. ਵਿਗਿਆਪਨ ਕਿੰਨੀ ਤਰਾਂ ਦੇ ਹੁੰਦੇ ਹਨ ?

ਉੱਤਰ- ਵਿਗਿਆਪਨ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ

1. ਵਪਾਰਕ ਵਿਗਿਆਪਨ

2. ਸਮਾਜਿਕ ਵਿਗਿਆਪਨ

ਵਪਾਰਿਕ ਵਿਗਿਆਪਨ ਕਿਸੇ ਵਸਤੂ ਦੀ ਵਿਕਰੀ ਵਧਾਉਣ ਲਈ ਹੁੰਦੇ ਹਨ ਅਤੇ ਸਮਾਜਿਕ ਵਿਗਿਆਪਨ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ।

 

ਪ੍ਰਸ਼ਨ-6. ਵਿਗਿਆਪਨ ਦੇ ਮੁੱਖ ਉਦੇਸ਼ ਕੀ ਹਨ ?

ਉੱਤਰ- 1. ਕਿਸੇ ਵਸਤ ਦੇ ਬਾਰੇ ਵਿੱਚ ਜਾਣਕਾਰੀ ਦੇਣਾ

2. ਇਹ ਜਾਣਕਾਰੀ ਦੇਣਾ ਕਿ ਵਸਤੂ ਨੂੰ ਕਿੱਥੋਂ ਖਰੀਦਣਾ ਹੈ ਅਤੇ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ

3. ਲੋਕਾਂ ਨੂੰ ਉਤਪਾਦ (ਵਸਤੁ) ਖਰੀਦਣ ਲਈ ਪ੍ਰੇਰਿਤ ਕਰਨਾ

ਪ੍ਰਸ਼ਨ-7. ਸਮਾਜਿਕ ਵਿਗਿਆਪਨ ਤੋਂ ਕੀ ਭਾਵ ਹੈ ?

ਉੱਤਰ- ਸਮਾਜ ਕਲਿਆਣ ਨਾਲ ਸੰਬੰਧਿਤ ਵਿਗਿਆਪਨ ਸਮਾਜਿਕ ਵਿਗਿਆਪਨ ਹੁੰਦੇ ਹਨ ਇਹ ਵਿਗਿਆਪਨ ਸਾਨੂੰ ਵੱਖ-ਵੱਖ ਬਿਮਾਰੀਆਂ, ਕੁਦਰਤੀ ਆਫਤਾਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ ਇਹ ਵਿਗਿਆਪਨ ਰਾਸ਼ਟਰੀ ਏਕਤਾ ਵਧਾਉਂਦੇ ਹਨ

 

ਪ੍ਰਸ਼ਨ-8. ਵਪਾਰਕ ਵਿਗਿਆਪਨ ਵਿੱਚ ਕੀ ਕੁਝ ਹੁੰਦਾ ਹੈ ?

ਉੱਤਰ-ਵਪਾਰ ਨਾਲ ਸੰਬੰਧਿਤ ਵਿਗਿਆਪਨਾਂ ਨੂੰ ਵਪਾਰਕ ਵਿਗਿਆਪਨ ਕਿਹਾ ਜਾਂਦਾ ਹੈ। ਵਸਤੂਆਂ ਦਾ ਨਿਰਮਾਣ ਕਰਨ ਵਾਲੇ (ਉਤਪਾਦਕ) ਨੂੰ ਖਰੀਦਦਾਰਾਂ ਦੀ ਜਰੂਰਤ ਹੁੰਦੀ ਹੈ। ਇਸ ਲਈ ਉਹ ਵਿਗਿਆਪਨ ਰਾਹੀਂ ਵਸਤੂਆਂ ਦੇ ਬਾਰੇ ਵਿੱਚ (ਵਸਤੁਆਂ ਦੀ ਵਰਤੋਂ ਕਰਨ ਵਾਲੇ ) ਖਪਤਕਾਰਾਂ ਨੂੰ ਵਿਗਿਆਪਨ ਰਾਹੀਂ ਦੱਸਦਾ ਹੈ। ਇਹਨਾਂ ਵਸਤੂਆਂ ਵਿੱਚ ਮੁੱਖ ਤੌਰ ਤੇ ਖਾਣ ਵਾਲੀਆਂ ਚੀਜਾਂ, ਰਾਸ਼ਨ-ਪਾਣੀ, ਕੱਪੜੇ, ਬਿਜਲਈ ਚੀਜਾਂ ਜਿਵੇਂ ਟੀ.ਵੀ., ਫਰਿੱਜ ਆਦਿ ਸ਼ਾਮਿਲ ਹੁੰਦੇ ਹਨ।

 

ਪ੍ਰਸ਼ਨ-9. ਵਿਗਿਆਪਨ ਕਰਤਾ ਆਪਣੀਆਂ ਚੀਜਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਕਿਹੜੇ-ਕਿਹੜੇ ਢੰਗ ਅਪਣਾਉਂਦੇ ਹਨ ?

ਉੱਤਰ- ਵਿਗਿਆਪਨ ਕਰਤਾ ਹੇਠ ਲਿਖੇ ਢੰਗਾਂ ਰਾਹੀਂ ਵਿਘਿਆਪਨ ਕਰਦੇ ਹਨ :

1. ਗਲੀਆਂ ਵਿੱਚ ਫੇਰੀ ਲਗਾ ਕੇ

2. ਅਖਬਾਰਾਂ, ਮੈਗਜ਼ੀਨ ਆਦਿ ਵਿੱਚ ਇਸ਼ਤਿਹਾਰ ਦੇ ਕੇ

3. ਟੈਲੀਵਿਜ਼ਨ,ਇੰਟਰਨੈੱਟ ਤੇ ਵਿਗਿਆਪਨ ਦੇ ਕੇ

 

ਪ੍ਰਸ਼ਨ-10. ਸਰਵਜਨਕ ਸੇਵਾਵਾਂ ਨਾਲ ਸੰਬੰਧਿਤ ਵਿਗਿਆਪਨਾਂ ਦੇ ਨਾਂ ਲਿਖੋ

ਉੱਤਰ-1. ਪੋਲੀਓ ਦਾ ਖਾਤਮਾਂ

2. ਰਾਸ਼ਟਰੀ ਏਕਤਾ

3. ਕੁਦਰਤੀ ਆਫਤਾਂ

4. ਵੱਖ-ਵੱਖ ਬਿਮਾਰੀਆ ਤੋਂ ਬਚਾਉ

5. ਖੂਨ-ਦਾਨ

6. ਸੜਕ ਸੁਰੱਖਿਆ

 

 

 

ਪ੍ਰਸ਼ਨ-11. ਵਿਗਿਆਪਨ ਸੰਬੰਧੀ ਅਧਿਨਿਯਮਾਂ ਦੀ ਜਰੂਰਤ ਕਿਉਂ ਹੈ ?

ਉੱਤਰ- ਵਿਗਿਆਪਨ ਦੀ ਵਰਤੋਂ ਚੰਗੇ ਅਤੇ ਬੁਰੇ ਦੋਹਾਂ ਢੰਗਾਂ ਨਾਲ ਕੀਤੀ ਜਾ ਸਕਦੀ ਹੈ ।ਵਿਗਿਆਪਨ ਦਾ ਸਮਾਜ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਲਈ ਵਿਗਿਆਪਨਾਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਨਿਯਮ ਜਰੂਰੀ ਹਨ ਉਦਾਹਰਨ ਵਜੋਂ ਅਮਰੀਕਾ ਵਿੱਚ ਤੰਬਾਕੂ ਦੇ ਵਿਗਿਆਪਨਾਂ ਤੇ ਰੋਕ ਹੈ। ਇਸ ਲਈ ਵਿਗਿਆਪਨ ਸੰਬੰਧੀ ਨਿਯਮ ਜਰੂਰੀ ਹਨ ਤਾਂ ਜੋ ਬੁਰੀਆਂ ਚੀਜਾਂ ਤੋਂ ਬਚਿਆ ਜਾ ਸਕੇ

 

ਪ੍ਰਸ਼ਨ-12. ਉਨ੍ਹਾਂ ਨੈਤਿਕ ਨਿਯਮਾਂ ਦਾ ਵੇਰਵਾ ਦਿਓ, ਜਿੰਨ੍ਹਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜਰੂਰੀ ਹੈ

ਉੱਤਰ- 1. ਲੋਕਾਂ ਤੱਕ ਸਹੀ ਤੇ ਸੱਚੀ ਗੱਲ ਪਹੁੰਚਾਉਣਾ

2. ਲੋਕ ਭਲਾਈ ਲਈ ਕੰਮ ਕਰਨਾ 3. ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ

4. ਸਮਾਜਿਕ ਜਿੰਮੇਂਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ