Friday, 1 January 2021

ਪਾਠ-26 ਮੰਡੀ/ਬਾਜ਼ਾਰ ਦੀ ਭੂਮਿਕਾ

0 comments

ਪਾਠ-26 ਮੰਡੀ/ਬਾਜ਼ਾਰ ਦੀ ਭੂਮਿਕਾ

 

ਪ੍ਰਸ਼ਨ-1. ਬਾਜ਼ਾਰ ਤੋਂ ਤੁਹਾਡਾ ਕੀ ਭਾਵ ਹੈ ? ਇਸਦਾ ਕੀ ਮਹੱਤਵ ਹੈ ?

ਉੱਤਰ- ਬਾਜ਼ਾਰ ਉਹ ਸਥਾਨ ਹੈ ਜਿੱਥੇ ਮਨੁੱਖ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਮਿਲਦੀਆਂ ਹਨ। ਬਾਜ਼ਾਰ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਇਹ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦਾ ਹੈ

 



ਪ੍ਰਸ਼ਨ-2. ਬਾਜ਼ਾਰ ਵਿੱਚ ਵਸਤੂਆਂ ਖਰੀਦਣ ਅਤੇ ਵੇਚਣ ਵਾਲੇ ਨੂੰ ਕੀ ਕਹਿੰਦੇ ਹਨ?

ਉੱਤਰ- ਬਾਜ਼ਾਰ ਵਿੱਚ ਵਸਤੁਆਂ ਖਰੀਦਣ ਵਾਲੇ ਨੂੰ ਖਰੀਦਦਾਰ ਅਤੇ ਵੇਚਣ ਵਾਲੇ ਨੂੰ ਵਿਕਰੇਤਾ ਕਹਿੰਦੇ ਹਨ।

 

ਪ੍ਰਸ਼ਨ-3. ਪ੍ਰਚੂਨ ਬਾਜ਼ਾਰ ਸਾਡੀਆਂ ਰੋਜ਼ਾਨਾ ਲੋੜਾਂ ਨੂੰ ਕਿਵੇਂ ਪੂਰਾ ਕਰਦਾ ਹੈ ?

ਉੱਤਰ- ਹਰੇਕ ਵਿਅਕਤੀ ਆਪਣੀਆਂ ਲੋੜ ਦੀਆਂ ਚੀਜਾਂ ਨੂੰ ਥੋਕ (ਇੱਕਠੇ ਰੂਪ ਵਿੱਚ) ਨਹੀਂ ਖਰੀਦ ਸਕਦਾ। ਪ੍ਰਚੂਨ ਵਿਕਰੇਤਾ ਮਾਲ ਨੂੰ ਥੋਕ ਵਿੱਚ ਖਰੀਦ ਕੇ ਉਨ੍ਹਾਂ ਨੂੰ ਆਮ ਗਾਹਕ ਤੱਕ ਪਹੁੰਚਾਉਂਦਾ ਹੈ

 

ਪ੍ਰਸ਼ਨ- 4. ਵਪਾਰ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ- ਚੀਜਾਂ ਦੀ ਖਰੀਦ-ਵੇਚ ਨੂੰ ਵਪਾਰ ਕਹਿੰਦੇ ਹਨ। ਵਪਾਰ ਮੁੱਖ ਤੌਰ ਤੇ ਬਾਜ਼ਾਰ ਜਾਂ ਮੰਡੀ ਵਿੱਚ ਹੁੰਦਾ ਹੈ ।ਇਹ ਦੋ ਤਰ੍ਹਾਂ ਦਾ ਹੁੰਦਾ ਹੈ-ਅੰਦਰੂਨੀ ਵਪਾਰ ਅਤੇ ਬਾਹਰੀ ਵਪਾਰ

 

ਪ੍ਰਸ਼ਨ-5. ਤਿੰਨ ਅਜਿਹੇ ਨੁਕਤੇ ਦੱਸੋ ਜੋ ਲੋਕਾਂ ਦੀ ਬਾਜ਼ਾਰ ਤੱਕ ਪਹੁੰਚ ਨੂੰ ਪ੍ਰਭਾਵਿਤ ਕਰਦੇ ਹਨ?

ਉੱਤਰ- 1. ਗਾਹਕ ਦੀ ਲੋੜ ਅਤੇ ਪਸੰਦ

2. ਗਾਹਕ ਦੀ ਆਰਥਿਕ ਸਥਿਤੀ

3. ਬਾਜ਼ਾਰ ਦੀ ਨਜ਼ਦੀਕੀ

 

ਪ੍ਰਸ਼ਨ- 6. ਥੋਕ ਬਾਜ਼ਾਰ ਦੀ ਮਹੱਤਤਾ ਬਾਰੇ ਦੱਸੋ।

ਉੱਤਰ- ਥੋਕ ਬਾਜ਼ਾਰ ਚੀਜਾਂ ਦੇ ਉਤਪਾਦਕ (ਵਸਤੁਆਂ ਦਾ ਨਿਰਮਾਣ ਕਰਨ ਵਾਲੇ) ਅਤੇ ਗਾਹਕ ਵਿਚਾਲੇ ਕੜੀ ਦਾ ਕੰਮ ਕਰਦੇ ਹਨ। ਥੋਕ ਵਪਾਰੀ ਵਸਤੁ ਨਿਰਮਾਤਾਵਾਂ ਤੋਂ ਵਸਤੁਆਂ ਇਕੱਠੇ ਰੂਪ ਵਿੱਚ ਖਰੀਦ ਕੇ ਪ੍ਰਚਨ ਵਪਾਰੀ ਨੂੰ ਵੇਚਦੇ ਹਨ। ਇਸ ਨਾਲ ਵਸਤਾਂ ਦੀ ਖਰੀਦ ਵੇਚ ਆਸਾਨ ਹੋ ਜਾਂਦੀ ਹੈ

 

ਪ੍ਰਸ਼ਨ-7.ਪ੍ਰਚੂਨ ਵਪਾਰੀ ਕਿਸ-ਕਿਸ ਦੇ ਵਿਚਕਾਰ ਦਲਾਲੀ ਕਰਦਾ ਹੈ ?

ਉੱਤਰ- ਪ੍ਰਚੂਨ ਵਪਾਰੀ ਥੋਕ ਵਿਕਰੇਤਾ ਅਤੇ ਗਾਹਕ ਦੇ ਵਿਚਕਾਰ ਦਲਾਲੀ ਕਰਦਾ ਹੈ

 

ਪ੍ਰਸ਼ਨ-8. ਥੋਕ ਬਾਜ਼ਾਰ ਦੇ ਕੀ-ਕੀ ਕੰਮ ਹਨ ?

ਉੱਤਰ-ਥੋਕ ਬਾਜ਼ਾਰ ਦੇ ਹੇਠ ਲਿਖੇ ਕੰਮ ਹਨ:

1. ਉਤਪਾਦਕ ਤੋਂ ਚੀਜਾਂ ਖਰੀਦਣਾ।

2. ਚੀਜਾਂ ਨੂੰ ਜਮਾਂ ਕਰਨਾ ਜਾਂ ਭੰਡਾਰ ਕਰਨਾ।

3. ਚੀਜਾਂ ਦਾ ਪ੍ਰਚਾਰ ਕਰਨਾ ਅਤੇ ਉਨ੍ਹਾਂ ਨੂੰ ਪ੍ਰਚੂਨ ਵਿਕਰੇਤਾ ਨੂੰ ਵੇਚਣਾ

4. ਚੀਜਾਂ ਦੇ ਗੁਣ,ਆਕਾਰ ਜਾਂ ਮੁੱਲ ਦੇ ਅਨੁਸਾਰ ਉਨ੍ਹਾਂ ਨੂੰ ਅਲੱਗ-ਅਲੱਗ ਕਰਕੇ ਪੈਕ ਕਰਨਾ।

 

ਪ੍ਰਸ਼ਨ-9. ਪ੍ਰਚੂਨ ਵਪਾਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

ਉੱਤਰ- 1. ਵੱਖ-ਵੱਖ ਪ੍ਰਕਾਰ ਦੀਆਂ ਚੀਜਾਂ ਅਲੱਗ-ਅਲੱਗ ਕਰਨਾ

2. ਦੂਰ-ਦੂਰ ਦੇ ਵਪਾਰੀਆਂ ਤੋਂ ਚੀਜਾਂ ਖਰੀਦ ਕੇ ਨੇੜਲੇ ਗਾਹਕਾਂ ਤੱਕ ਪਹੁੰਚਾਉਣਾ।

3. ਦੁਕਾਨ ਦੇ ਬਾਹਰ ਵਸਤਾਂ ਦਾ ਪ੍ਰਦਰਸ਼ਨ ਕਰਨਾ

4. ਕੁਝ ਵਿਸ਼ੇਸ਼ ਚੀਜਾਂ ਨੂੰ ਗਾਹਕ ਦੇ ਘਰ ਤੱਕ ਪਹੁੰਚਾਉਣਾ ਜਿਵੇਂ ਰਾਸ਼ਨ, ਫਰਿੱਜ, ਟੀ.ਵੀ ਆਦਿ।

 

ਪ੍ਰਸ਼ਨ-10. ਪ੍ਰਚੂਨ ਵਪਾਰੀਆਂ ਦਾ ਵਰਗੀਕਰਨ ਕਿਸ ਆਧਾਰ ਤੇ ਕੀਤਾ ਜਾ ਸਕਦਾ ਹੈ ? ਉੱਤਰ- 1. ਆਕਾਰ- ਕੁਝ ਵਿਕਰੇਤਾ ਛੋਟੇ ਹੁੰਦੇ ਹਨਅਤੇ ਕੁਝ ਬਹੁਤ ਵੱਡੇ

 2. ਵਸਤੂ- ਕੁਝ ਵਿਕਰੇਤਾ ਇੱਕ ਹੂ ਵਸਤੂ ਵੇਚਦੇ ਹਨਅਤੇ ਕੁਝ ਵਿਕਰੇਤਾ ਬਹੁਤ ਸਾਰੀਆਂ ਵਸਤੂਆਂ ਵੇਚਦੇ ਹਨ

3. ਕੀਮਤ- ਕੁਝ ਪ੍ਰਚੂਨ ਵਿਕਰੇਤਾ ਵੱਧ ਕੀਮਤ ਵਾਲਾ ਸਮਾਨ ਵੇਚਦੇ ਹਨ ਜਿਵੇਂ ਗਹਿਣੇ ਆਦਿ ਅਤੇ ਕੁਝ ਵਿਕਰੇਤਾ ਘੱਟ ਮੁੱਲ ਵਾਲਾ ਸਮਾਨ ਵੇਚਦੇ ਹਨ।

4.ਮਲਕੀਅਤ ਦੇ ਆਧਾਰ ਤੇ- ਕੁਝ ਦੁਕਾਨਾਂ ਦਾ ਮਾਲਕ ਇੱਕ ਹੀ ਵਿਅਕਤੀ ਹੁੰਦਾ ਹੈ ਜਦਕਿ ਕਈ ਦੁਕਾਨਾਂ ਦਾ ਮਾਲਕ ਇੱਕ ਗਰੁੱਪ ਦੇ ਹੱਥ ਵਿੱਚ ਹੁੰਦਾ ਹੈ ਜਿਵੇਂ ਕੋਆਪਰੇਟਿਵ ਸਟੋਰ

 

 

 

 

 

 

ਪ੍ਰਸ਼ਨ- 11. ਥੋਕ ਵਪਾਰੀ ਬਾਜ਼ਾਰ ਵਿੱਚ ਚੀਜਾਂ ਦੇ ਭਾਅ ਦੇ ਰੁੱਖ ਦਾ ਧਿਆਨ ਕਿਉਂ ਰੱਖਦੇ ਹਨ?

ਉੱਤਰ-ਥੋਕ ਵਪਾਰੀ ਆਪਣੇ ਕੋਲ ਵੱਡੀ ਮਾਤਰਾ ਵਿੱਚ ਵਸਤਾਂ ਜਮਾਂ ਕਰਕੇ ਰੱਖਦੇ ਹਨ। ਚੀਜਾਂ ਦਾ ਮੁੱਲ ਘਟ ਜਾਣ ਤੇ ਉਸਨੂੰ ਭਾਰੀ ਹਾਨੀ ਉਠਾਉਣੀ ਪੈਂਦੀ ਹੈ ਜਦਕਿ ਮੁੱਲ ਵਧਣ ਤੇ ਉਸਨੂੰ ਬਹੁਤ ਲਾਭ ਹੁੰਦਾ ਹੈ। ਇਸ ਲਈ ਥੋਕ ਵਪਾਰੀ ਬਾਜ਼ਾਰ ਵਿੱਚ ਚੀਜਾਂ ਦੇ ਭਾਅ ਦੀ ਸਥਿਤੀ ਦਾ ਪੂਰਾ ਧਿਆਨ ਰੱਖਦਾ ਹੈ ਤਾਂ ਜੋ ਉਹ ਸਹੀ ਸਮੇਂ ਅਤੇ ਸਹੀ ਮੁੱਲ ਤੇ ਆਪਣੀਆਂ ਵਸਤੂਆਂ ਵੇਚ ਸਕੇ

 

ਪ੍ਰਸ਼ਨ-12. ਅਨਾਜ, ਸਬਜ਼ੀ ਅਤੇ ਫਲ ਮੰਡੀਆਂ ਦੇ ਦਲਾਲ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਨ?

ਉੱਤਰ- ਉਤਪਾਦਕ ਆਪਣਾ ਮਾਲ ਵੇਚਣ ਲਈ ਮੰਡੀ ਵਿੱਚ ਲੈ ਕੇ ਆਉਂਦਾ ਹੈ ਅਤੇ ਦੁਕਾਨਦਾਰ ਨੂੰ ਮਾਲ ਦੀ ਲੋੜ ਹੁੰਦੀ ਹੈ ਦਲਾਲ ਉਤਪਾਦਕ ਅਤੇ ਦੁਕਾਨਦਾਰ ਵਿਕਾਰ ਵਿਚੋਲੇ ਦਾ ਕੰਮ ਕਰਦਾ ਹੈ ਉਹ ਦੋਵਾਂ ਵਿਚਕਾਰ ਵਸਤ ਦਾ ਮੁੱਲ ਤੈਅ ਕਰਵਾਉਂਦਾ ਹੈ ਇਸ ਕੰਮ ਲਈ ਦਲਾਲ ਨੂੰ ਨਿਸ਼ਚਿਤ ਕਮਿਸ਼ਨ ਮਿਲਦਾ ਹੈ