ਪਾਠ-4 ਵਾਯੂਮੰਡਲ ਅਤੇ ਤਾਪਮਾਨ
ਪ੍ਰਸ਼ਨ-1. ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ- ਧਰਤੀ ਦੇ ਆਲੇ-ਦੁਆਲੇ ਹਵਾ ਦਾ ਇੱਕ ਘੇਰਾ ਜਾਂ ਗਿਲਾਫ ਬਣਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਆਖਦੇ ਹਨ ।
ਪ੍ਰਸ਼ਨ-2. ਵਾਯੂਮੰਡਲ ਕਿੰਨੀ ਉਚਾਈ ਤੱਕ ਫੈਲਿਆ ਹੋਇਆ ਹੈ?
ਉੱਤਰ- ਵਾਯੂਮੰਡਲ 1600 ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ ਪ੍ਰੰਤੂ 90% ਹਵਾ 32 ਕਿਲੋਮੀਟਰ ਦੇ ਘੇਰੇ ਵਿੱਚ ਹੀ ਹੈ ।
ਪ੍ਰਸ਼ਨ-3. ਭੂਗੋਲ ਵਿੱਚ ਅਸੀਂ ਵਾਯੂਮੰਡਲ ਦਾ ਅਧਿਐਨ ਕਿਉਂ ਕਰਦੇ ਹਾਂ ?
ਉੱਤਰ- ਕਿਉਂਕਿ ਵਾਯੂਮੰਡਲ ਧਰਤੀ ਤੇ ਹਰ ਤਰ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ-4. ਵਾਯੂਮੰਡਲ ਦੀਆਂ ਤਹਿਆਂ ਦੇ ਨਾਂ ਲਿਖੋ ।
ਉੱਤਰ- ਵਾਯੂਮੰਡਲ ਦੀਆਂ ਚਾਰ ਮੁੱਖ ਤਹਿਆਂ ਹਨ :
1. ਅਸ਼ਾਤੀ ਮੰਡਲ
2. ਸਮਤਾਪ ਮੰਡਲ
3. ਮੱਧਵਰਤੀ ਮੰਡਲ
4. ਤਾਪ ਮੰਡਲ
ਪ੍ਰਸ਼ਨ-5. ਸਮਤਾਪ ਸੀਮਾਂ ਕਿਸਨੂੰ ਆਖਦੇ ਹਨ ?
ਉੱਤਰ- ਸਮਤਾਪ ਮੰਡਲ ਦੀ ਉੱਪਰਲੀ ਸੀਮਾਂ ਨੂੰ ਸਮਤਾਪ ਸੀਮਾਂ ਆਖਦੇ ਹਨ ।
ਪ੍ਰਸ਼ਨ- 6. ਬਾਹਰੀ ਮੰਡਲ ਤੋਂ ਕੀ ਭਾਵ ਹੈ?
ਉੱਤਰ- ਵਾਯੂਮੰਡਲ ਦੀ ਬਾਹਰੀ ਪਰਤ ਨੂੰ ਬਾਹਰੀ ਮੰਡਲ ਕਹਿੰਦੇ ਹਨ। ਇਸ ਪਰਤ ਵਿੱਚ ਹਾਈਜਨ ਅਤੇ ਹੀਲੀਅਮ ਗੈਸਾ ਹੁੰਦੀਆਂ ਹਨ।
ਪ੍ਰਸ਼ਨ-7. ਵਾਯੂਮੰਡਲ ਵਿੱਚ ਗੈਸਾਂ ਤੋਂ ਇਲਾਵਾ ਹੋਰ ਕਿਹੜੇ ਅੰਸ਼ ਪਾਏ ਜਾਂਦੇ ਹਨ ?
ਉੱਤਰ- ਜਲ ਵਾਸ਼ਪ ਅਤੇ ਧੂੜ ਕਣ ।
ਪ੍ਰਸ਼ਨ-8. ਹਵਾ ਦਾ ਪ੍ਰਦੂਸ਼ਣ ਕਿਸਨੂੰ ਆਖਦੇ ਹਨ ?
ਉੱਤਰ- ਹਵਾ ਦੇ ਗੰਧਲੀ ਹੋਣ ਨੂੰ ਹਵਾ ਦਾ ਪ੍ਰਦੂਸ਼ਣ ਆਖਦੇ ਹਨ। ਧੂਆਂ, ਧੂੜ-ਕਣ, ਕੀਟਨਾਸ਼ਕ ਦਵਾਈਆਂ ਅਤੇ ਗੰਦਗੀ ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ।
ਪ੍ਰਸ਼ਨ-9. ਤਾਪਮਾਨ ਕੀ ਹੁੰਦਾ ਹੈ? ਇਸ ਨੂੰ ਮਾਪਣ ਲਈ ਕਿਹੜੇ ਪੈਮਾਨੇ ਵਰਤੇ ਜਾਂਦੇ ਹਨ? ਉੱਤਰ- ਕਿਸੇ ਜੀਵ , ਵਸਤੂ ਜਾਂ ਜਗ੍ਹਾ ਅੰਦਰ ਮੌਜੂਦ ਗਰਮੀਂ ਨੂੰ ਉਸਦਾ ਤਾਪਮਾਨ ਕਿਹਾ ਜਾਂਦਾ ਹੈ ।ਇਸਨੂੰ ਸੈਲਸੀਅਸ (C) ਅਤੇ ਫਾਰਨਹੀਟ (F) ਵਿੱਚ ਮਾਪਿਆ ਜਾਂਦਾ ਹੈ ।
ਪ੍ਰਸ਼ਨ-10. ਭੂ-ਮੱਧ ਰੇਖਾ ਤੇ ਤਾਪਮਾਨ ਵੱਧ ਕਿਉਂ ਹੁੰਦਾ ਹੈ?
ਉੱਤਰ- ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ । ਇਸ ਲਈ ਇੱਥੇ ਤਾਪਮਾਨ ਵਧੇਰੇ ਹੁੰਦਾ ਹੈ ।
ਪ੍ਰਸ਼ਨ-11. ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਅੰਤਰ ਕਿਉਂ ਹੁੰਦਾ ਹੈ?
ਉੱਤਰ- ਦਿਨ ਸਮੇਂ ਧਰਤੀ ਸੂਰਜ ਤੋਂ ਗਰਮੀਂ ਪ੍ਰਾਪਤ ਕਰਦੀ ਹੈ ਅਤੇ ਰਾਤ ਸਮੇਂ ਛੱਡਦੀ ਹੈ। ਇਸ ਲਈ ਦਿਨ ਦੇ ਸਮੇਂ ਤਾਪਮਾਨ ਵੱਧ ਹੁੰਦਾ ਹੈ ਅਤੇ ਰਾਤ ਦੇ ਸਮੇਂ ਘੱਟ ।
ਪ੍ਰਸ਼ਨ-12. ਸ਼ਿਮਲੇ ਦਾ ਤਾਪਮਾਨ ਚੰਡੀਗੜ੍ਹ ਤੋਂ ਘੱਟ ਕਿਉਂ ਰਹਿੰਦਾ ਹੈ ?
ਉੱਤਰ- ਸ਼ਿਮਲਾ ਚੰਡੀਗੜ੍ਹ ਨਾਲੋਂ ਜਿਆਦਾ ਉਚਾਈ ਤੇ ਸਥਿੱਤ ਹੈ । ਜਿਵੇਂ-ਜਿਵੇਂ ਅਸੀ ਵੱਧ ਉਚਾਈ ਤੇ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ । ਇਸ ਲਈ ਸ਼ਿਮਲਾ ਚੰਡੀਗੜ ਨਾਲੋਂ ਠੰਢਾ ਹੈ ।
ਪ੍ਰਸ਼ਨ-13. ਹਵਾ ਦੇ ਮੁੱਖ ਕਾਰਕਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-(ਓ) ਠੋਸ ਕਾਰਕ-
1. ਜਵਾਲਾਮੁਖੀ ਹਵਾ ਨੂੰ ਧੂੜ ਕਣਾਂ ਰਾਹੀਂ ਪ੍ਰਦੂਸ਼ਿਤ ਕਰਦੇ ਹਨ ।
2. ਈਧਣ ਦੇ ਜਲਣ ਦੇ ਬਾਅਦ ਕਾਰਬਨ ਦੇ ਕਣ ਹਵਾ ਵਿੱਚ ਜਮਾਂ ਹੋ ਜਾਂਦੇ ਹਨ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
(ਅ) ਗੈਸੀ ਕਾਰਕ –
1. ਮੋਟਰ ਗੱਡੀਆਂ ਅਤੇ ਫੈਕਟਰੀਆਂ ਦਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।
2. ਸਮੋਗ ( ਧੂਏਂ ਅਤੇ ਧੁੰਦ ਦਾ ਮਿਸ਼ਰਨ) ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।
ਪ੍ਰਸ਼ਨ-14. ਵਾਯੂਮੰਡਲ ਦੀ ਹੇਠਲੀ ਤਹਿ ਨੂੰ ਕੀ ਆਖਦੇ ਹਨ? ਇਸ ਬਾਰੇ ਜਾਣਕਾਰੀ ਦਿਓ ।
ਉੱਤਰ- ਵਾਯੂਮੰਡਲ ਦੀ ਹੇਠਲੀ ਤਹਿ ਨੂੰ ਅਸ਼ਾਂਤ ਮੰਡਲ ਜਾਂ ਅਧੋ- ਮੰਡਲ ਆਖਦੇ ਹਨ |ਇਹ ਵਾਯੂਮੰਡਲ ਦੀ ਸਭ ਤੋਂ ਸੰਘਣੀ ਤਹਿ ਹੈ। ਇਸ ਦੀ ਔਸਤ ਉਚਾਈ 12 ਕਿ:ਮੀ: ਹੈ । ਸਾਰੇ ਵਾਯੂਮੰਡਲ ਦੀ 75% ਹਵਾ ਇਸੇ ਤਹਿ ਵਿੱਚ ਪਾਈ ਜਾਂਦੀ ਹੈ । ਵਰਖਾ, ਬੱਦਲ, ਹਨੇਰੀ, ਤੁਫਾਨ ਆਦਿ ਇਸੇ ਤਹਿ ਵਿੱਚ ਆਉਂਦੇ ਹਨ ।
ਪ੍ਰਸ਼ਨ-15. ਹਵਾ ਵਿੱਚ ਮੁੱਖ ਗੈਸਾਂ ਦੇ ਮਿਸ਼ਰਨ ਬਾਰੇ ਲਿਖੋ।
ਉੱਤਰ- ਨਾਈਜਨ- 78.03 %
ਆਕਸੀਜਨ- 20.99%
ਆਰਗਨ- 0.94%
ਕਾਰਬਨ-ਡਾਇਆਕਸਾਈਡ- 0.03%
ਹਾਈਡੋਜਨ- 0.01%
ਧੂੜ ਕਣ ਅਤੇ ਜਲ ਵਾਸ਼ਪ ॥
ਪ੍ਰਸ਼ਨ-16. ਵਾਯੂਮੰਡਲ ਵਿੱਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ ਅਤੇ ਇਸਦੀ ਕੀ ਮਹੱਤਤਾ ਹੈ?
ਉੱਤਰ- ਵਾਯੂਮੰਡਲ ਵਿੱਚ ਓਜ਼ੋਨ ਗੈਸ ਸਮਤਾਪ ਮੰਡਲ ਵਿੱਚ ਪਾਈ ਜਾਂਦੀ ਹੈ ।ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਬੈਂਗਣੀ ਕਿਰਨਾਂ ਨੂੰ ਸੋਖ ਲੈਂਦੀ ਹੈ ਅਤੇ ਸਾਨੂੰ ਹਾਨੀਕਾਰਕ ਤੱਤਾਂ ਤੋਂ ਬਚਾਉਂਦੀ ਹੈ।