Friday 1 January 2021

ਪਾਠ-11 ਨਵੇਂ ਰਾਜ ਅਤੇ ਰਾਜੇ

0 comments

ਪਾਠ-11  ਨਵੇਂ ਰਾਜ ਅਤੇ ਰਾਜੇ

 

ਪ੍ਰਸ਼ਨ-1. ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ?

ਉੱਤਰ- ਮੱਧਕਾਲੀਨ ਯੁੱਗ ਦੌਰਾਨ ਸਮਾਜ ਚਾਰ ਵਰਗਾਂ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸੁੰਦਰ ਵਿੱਚ ਵੰਡਿਆ ਹੋਇਆ ਸੀ। ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫਰਤ ਕਰਦੇ ਸਨ ਜਾਤ ਦੇ ਆਧਾਰ ਤੇ ਹੀ ਕੰਮ ਵੰਡੇ ਹੋਏ ਸਨ |


 

ਪ੍ਰਸ਼ਨ-2. ਤਿਪੱਖੀ ਸੰਘਰਸ਼ ਕਿਹੜੇ ਤਿੰਨ ਰਾਜਵੰਸ਼ਾਂ ਵਿਚਕਾਰ ਹੋਇਆ ?

ਉਤੱਰ-ਤਿਪੱਖੀ ਸੰਘਰਸ਼ ਰਾਸ਼ਟਰਕੂਟ, ਤੀਹਾਰ ਅਤੇ ਪਾਲ ਰਾਜਵੰਸ਼ਾਂ ਵਿਚਕਾਰ ਹੋਇਆ। ਇਹ ਸਾਰੇ ਰਾਜਵੰਸ਼ ਕਨੌਜ ਤੇ ਅਧਿਕਾਰ ਕਰਨਾ ਚਾਹੁੰਦੇ ਸਨ। ਇਹਨਾਂ ਨੇ ਵਾਰੀ ਵਾਰੀ ਨਾਲ ਕਨੌਜ ਤੇ ਅਧਿਕਾਰ ਕੀਤਾ

 

ਪ੍ਰਸ਼ਨ-3. ਕਿਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ ?

ਉੱਤਰ- 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦੇਸ਼ ਵਿੱਚ ਮੁੱਖ ਤੌਰ ਤੇ ਰਾਜਪੂਤ ਰਾਜਿਆਂ ਦਾ ਸ਼ਾਸ਼ਨ ਰਿਹਾ। ਇਸ ਲਈ ਇਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ

 

ਪ੍ਰਸ਼ਨ-4. ਮਹਿਮੂਦ ਗਜ਼ਨਵੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ ?

ਉੱਤਰ- ਮਹਿਮੂਦ ਗਜ਼ਨਵੀ ਭਾਰਤ ਦੇ ਧਨ ਨੂੰ ਲੁੱਟਣਾ ਚਾਹੁੰਦਾ ਸੀ ਇਸ ਲਈ ਉਸ ਨੇ ਭਾਰਤ ਤੇ 17 ਹਮਲੇ ਕੀਤੇ

 

ਪ੍ਰਸ਼ਨ-5. ਮੁਹੰਮਦ ਗੌਰੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ ?

ਉੱਤਰ- ਮੁਹੰਮਦ ਗੌਰੀ ਭਾਰਤ ਦੇ ਧਨ ਨੂੰ ਲੁੱਟਣ ਦੇ ਨਾਲ ਨਾਲ ਭਾਰਤ ਵਿੱਚ ਮੁਸਲਿਮ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਭਾਰਤ ਤੇ 7 ਹਮਲੇ ਕੀਤੇ